Punjab News

ਨੌਜਵਾਨ ਪੁੱਤ ਦੀ ਮੌਤ ਨਾਲ ਟੁੱਟ ਕੇ ਚੂਰ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੰਤਿਮ ਯਾਤਰਾ ’ਚ ਉਤਾਰ ਦਿੱਤੀ ਪੱਗ

ਮਾਨਸਾ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਸਕਾਰ ਤੋਂ ਪਹਿਲਾਂ ਅੰਤਿਮ ਯਾਤਰਾ ਦੌਰਾਨ ਕੱਢੀ ਗਈ। ਇਸ ਯਾਤਰਾ ਲਈ ਸਿੱਧੂ ਦੇ ਮਨਪਸੰਦ ਟ੍ਰੈਕਟਰ 5911 ਨੂੰ ਫੁੱਲਾਂ ਨਾਲ ਸਜਾਇਆ ਗਿਆ। ਇਸ ਦੌਰਾਨ ਜਿਵੇਂ ਸਿੱਧੂ ਦੀ ਅੰਤਿਮ ਯਾਤਰਾ ਅੱਗੇ ਵੱਧ ਰਹੀ ਸੀ, ਤਿਉਂ ਤਿਉਂ ਭੀੜ ਦਾ ਹਜ਼ੂਰ ਨਾਲ ਚੱਲ ਰਿਹਾ ਸੀ। ਇਸ ਦੌਰਾਨ ਆਪਣੇ ਨੌਜਵਾਨ ਪੁੱਤ ਦੀ ਲਾਸ਼ ਨਾਲ ਟਰਾਲੀ ’ਤੇ ਮੌਜੂਦ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਧਾਹਾਂ ਮਾਰ-ਮਾਰ ਕੇ ਆਪਣੇ ਪੁੱਤ ਨੂੰ ਨਿਹਾਰ ਰਹੇ ਸਨ। ਇਸ ਗਮਗੀਨ ਮਾਹੌਲ ਵਿਚ ਸਿੱਧੂ ਦੇ ਪਿਤਾ ਨੇ ਆਪਣੀ ਪੱਗ ਉਤਾਰ ਕੇ ਆਪਣੇ ਪੁੱਤਰ ਸਿੱਧੂ ਨੂੰ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਦੁਖਦ ਘੜੀ ਵਿਚ ਹਰ ਅੱਖ ਨਮ ਸੀ।

ਇਸ ਤੋਂ ਪਹਿਲਾਂ ਅੰਤਿਮ ਯਾਤਰਾ ਲਈ ਮਾਂ ਨੇ ਆਖਰੀ ਵਾਰ ਪੁੱਤ ਦੇ ਵਾਲ ਸਵਾਰੇ। ਪਿਤਾ ਨੇ ਪੱਗ ਬੰਨ੍ਹੀ। ਤਾਬੂਤ ਵਿਚ ਲਿਟਾਏ ਪੁੱਤ ਨੂੰ ਮਾਂ-ਪਿਓ ਲਗਾਤਾਰ ਨਿਹਾਰਦੇ ਰਹੇ। ਇਹ ਦੇਖ ਕੇ ਉਥੇ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ।