India News World

ਪਾਕਿਸਤਾਨ ‘ਚ ਸੁਰੱਖਿਅਤ ਨਹੀਂ ਘੱਟ ਗਿਣਤੀ ਲੋਕ, ਨਹੀਂ ਜਾਣਾ ਚਾਹੁੰਦੇ ਵਾਪਸ

ਅੰਮ੍ਰਿਤਸਰ: ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ‘ਚ ਰਹਿ ਰਹੇ ਘੱਟ ਗਿਣਤੀ ਲੋਕਾਂ ਨਾਲ ਵਾਰਦਾਤਾਂ ਵੇਖਣ ਨੂੰ ਮਿਲ ਰਹੀਆਂ ਹਨ। ਅਜਿਹੀਆਂ ਘਟਨਾਵਾਂ ਤੋਂ ਡਰੇ ਲੋਕ ਪਾਕਿਸਤਾਨ ‘ਚ ਰਹਿਣਾ ਨਹੀਂ ਚਾਹੁੰਦੇ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਪਾਕਿਸਤਾਨ ਤੋਂ 20-25 ਹਿੰਦੂ ਪਰਿਵਾਰਾਂ ਨੇ ਆਪ ਬੀਤੀ ਦੱਸੀ।

ਹਾਲ ਹੀ ‘ਚ ਪਾਕਿਸਤਾਨ ਤੋਂ 20-25 ਹਿੰਦੂ ਪਰਿਵਾਰ ਅਟਾਰੀ ਬਾਰਡਰ ਰਾਹੀਂ ਭਾਰਤ ਆਏ ਜੋ 25 ਦਿਨਾਂ ਦੇ ਵੀਜ਼ਾ ‘ਤੇ ਹਰਿਦੁਆਰ ਜਾਣ ਲਈ ਆਏ ਸੀ। ਇਨ੍ਹਾਂ ਦੇ ਨਾਲ ਆਈਆਂ ਜਵਾਨ ਕੁੜੀਆਂ ਦਾ ਕਹਿਣਾ ਹੈ ਕਿ ਪਾਕਿ ‘ਚ ਹਿੰਦੂਆਂ ‘ਤੇ ਤਸ਼ਦੱਦ ਹੁੰਦਾ ਹੈ।

ਇਸ ਦੇ ਨਾਲ ਹੀ ਇਮਰਾਨ ਸਰਕਾਰ ਦੀ ਪੋਲ ਵੀ ਖੁੱਲ੍ਹ ਗਈ। ਜਦੋਂ ਉਨ੍ਹਾਂ ਨੇ ਕਿਹਾ ਕਿ ਉਹ ਪਾਕਿਸਤਾਨ ਵਾਪਸ ਨਹੀਂ ਜਾਣਾ ਚਾਹੁੰਦੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਰੇਆਮ ਚੁੱਕ ਕੇ ਲੈ ਜਾਣ ਦੀਆਂ ਧਮਕੀਆਂ ਮਿਲਦੀਆਂ ਹਨ।