World

ਪਾਕਿ ਦੇ 3 ਮਰਦਾਂ ਨੇ ਮਜ਼੍ਹਬ ਦੇ ਨਾਂ ‘ਤੇ ਪੈਦਾ ਕੀਤੇ 100 ਬੱਚੇ

ਇਸਲਾਮਾਬਾਦ — ਉਂਝ ਸਾਊਦੀ ਅਰਬ ਜਾਂ ਹੋਰਨਾਂ ਮੁਸਲਿਮ ਦੇਸ਼ਾਂ ਵਿਚ ਵੀ ਜ਼ਿਆਦਾ ਬੱਚੇ ਪੈਦਾ ਕਰਨ ਦੀ ਰਵਾਇਤ ਹੈ ਅਤੇ ਉਸ ਨੂੰ ਚੰਗਾ ਵੀ ਮੰਨਿਆ ਜਾਂਦਾ ਹੈ ਪਰ ਪਾਕਿਸਤਾਨ ਵਿਚ ਤਿੰਨ ਅਜਿਹੇ ਮਰਦਾਂ ਦੀ ਲਿਸਟ ਜਾਰੀ ਕੀਤੀ ਗਈ ਹੈ, ਜਿਨ੍ਹਾਂ ਨੇ 100 ਬੱਚੇ ਪੈਦਾ ਕੀਤੇ ਹਨ। ਲਿਹਾਜ਼ਾ ਇਨ੍ਹਾਂ ਹੀ ਲੋਕਾਂ ਦੇ ਕਾਰਨ ਪਾਕਿਸਤਾਨ ਦੱਖਣੀ ਏਸ਼ੀਆ ਵਿਚ ਸਭ ਤੋਂ ਵੱਧ ਬਰਥ ਰੇਟ ਵਾਲਾ ਦੇਸ਼ ਬਣ ਕੇ ਉਭਰਿਆ ਹੈ।
ਪਾਕਿਸਤਾਨ ਵਿਚ 19 ਸਾਲ ਵਿਚ ਪਹਿਲੀ ਵਾਰ ਮਰਦਮਸ਼ੁਮਾਰੀ ਹੋ ਰਹੀ ਹੈ ਅਤੇ ਮਰਦਮਸ਼ੁਮਾਰੀ ਵਿਚ ਇਹ ਪਤਾ ਲੱਗਣ ਦੀ ਸੰਭਾਵਨਾ ਹੈ ਕਿ ਆਬਾਦੀ ਵਧਣ ਦੀ ਦਰ ਉੱਚੀ ਬਣੀ ਹੋਈ ਹੈ। 36 ਬੱਚਿਆਂ ਦੇ ਪਿਤਾ ਗੁਲਜ਼ਾਰ ਖਾਨ ਨੇ ਕਿਹਾ ਕਿ ਇਸਲਾਮ ਉਨ੍ਹਾਂ ਨੂੰ ਪਰਿਵਾਰ ਨਿਯੋਜਨ ਤੋਂ ਰੋਕਦਾ ਹੈ। ਗੁਲਜ਼ਾਰ ਖਾਨ ਨੇ ਕਿਹਾ ਕਿ ਈਸ਼ਵਰ ਨੇ ਪੂਰੀ ਕਾਇਨਾਤ ਅਤੇ ਸਾਰੇ ਮਰਦਾਂ ਨੂੰ ਬਣਾਇਆ ਹੈ ਤਾਂ ਮੈਨੂੰ ਬੱਚੇ ਦੇ ਜਨਮ ਦੀ ਨੈਚੁਰਲ ਪ੍ਰਕਿਰਿਆ ਕਿਉਂ ਰੋਕਣੀ ਚਾਹੀਦੀ ਹੈ?
ਬੰਨੂ ਸ਼ਹਿਰ ਵਿਚ 57 ਸਾਲਾ ਗੁਲਜ਼ਾਰ ਆਪਣੀ ਤੀਸਰੀ ਪਤਨੀ ਦੇ ਨਾਲ ਰਹਿ ਰਿਹਾ ਹੈ ਜੋ ਕਿ ਗਰਭਵਤੀ ਹੈ। ਉਸ ਨੇ ਕਿਹਾ ਕਿ ਉਹ ਮਜ਼ਬੂਤ ਬਣਨਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਉਸ ਦੇ ਬੱਚਿਆਂ ਨੂੰ ਪੂਰਾ ਕ੍ਰਿਕਟ ਮੈਚ ਖੇਡਣ ਲਈ ਦੋਸਤਾਂ ਦੀ ਲੋੜ ਨਹੀਂ ਹੈ। 70 ਸਾਲਾ ਮਸਤਾਨ ਖਾਨ ਵਜ਼ੀਰ ਗੁਲਜ਼ਾਰ ਖਾਨ ਦੇ 15 ਭਰਾਵਾਂ ‘ਚੋਂ ਇਕ ਹੈ। ਉਸ ਦੀਆਂ ਵੀ 3 ਪਤਨੀਆਂ ਅਤੇ 22 ਬੱਚੇ ਹਨ। ਉਸ ਦਾ ਕਹਿਣਾ ਹੈ ਕਿ ਉਸ ਦੇ ਦੋਹਤੇ-ਪੋਤਿਆਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਉਸ ਨੇ ਕਿਹਾ ਕਿ ਅੱਲ੍ਹਾ ਨੇ ਵਾਅਦਾ ਕੀਤਾ ਹੈ ਕਿ ਉਹ ਭੋਜਨ ਅਤੇ ਸਾਧਨ ਮੁਹੱਈਆ ਕਰਵਾਏਗਾ ਪਰ ਲੋਕਾਂ ਦਾ ਭਰੋਸਾ ਕਮਜ਼ੋਰ ਹੋ ਗਿਆ ਹੈ। ਤੀਜੇ ਮਰਦ ਦੇ ਬੱਚਿਆਂ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ।