Punjab News

ਪਾਰਟੀ ਦੇ ਦਸ ਵਿਧਾਇਕਾਂ ਨੇ ਕੈਪਟਨ ਦਾ ਸਮਰਥਨ ਕੀਤਾ

ਚੰਡੀਗੜ੍ਹ, 18 ਜੁਲਾਈ

ਇਕ ਪਾਸੇ ਨਵਜੋਤ ਸਿੰਘ ਸਿੱਧੂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦਾ ਮਿਲਣ ਦੀਆਂ ਸੰਭਾਵਨਾਵਾਂ ਦੌਰਾਨ ਜਿਥੇ 30 ਤੋਂ ਵੱਧ ਵਿਧਾਇਕਾਂ ਤੋਂ ‘ਅਸ਼ੀਰਵਾਦ’ ਲੈਣ ਲਈ ਗੇੜੇ ਮਾਰ ਚੁੱਕੇ ਹਨ, ਉਥੇ ਪਾਰਟੀ ਦੇ ਘੱਟੋ-ਘੱਟ 10 ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿਚ ਆ ਗਏ ਹਨ। ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ, ਜੋ ਹਾਲ ਹੀ ਵਿੱਚ ‘ਆਪ’ ਤੋਂ ਕਾਂਗਰਸ ਵਿੱਚ ਦਾਖਲ ਹੋਏ ਹਨ, ਨੇ ਆਪਣੇ ਸਾਥੀਆਂ ਹਰਮਿੰਦਰ ਗਿੱਲ, ਫਤਹਿ ਬਾਜਵਾ, ਗੁਰਪ੍ਰੀਤ ਜੀਪੀ, ਕੁਲਦੀਪ ਵੈਦ, ਬਲਵਿੰਦਰ ਲੱਡੂ, ਸੰਤੋਖ ਸਿੰਘ ਭਲਾਈਪੁਰ, ਜੋਗਿੰਦਰ ਭੋਆ, ਜਗਦੇਵ ਕਮਾਲੂ, ਪ੍ਰਿਮਲ ਖਾਲਸਾ ਨਾਲ ਸਾਂਝੇ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਪਟਨ ਦੇ ਸਖਤ ਯਤਨ ਸਦਕਾ ਪਾਰਟੀ ਦੇ ਪੰਜਾਬ ਵਿੱਚ ਪੈਰ ਲੱਗੇ।