World

ਪ੍ਰਿੰਸ ਫਿਲਿਪ ਨੇ ਕੀਤੀਆਂ ਸਨ ਭਾਰਤ ਦੀਆਂ 4 ਸ਼ਾਹੀ ਯਾਤਰਾਵਾਂ

ਲੰਡਨ (ਭਾਸ਼ਾ) : ਬ੍ਰਿਟੇਨ ਦੀ ਮਹਾਮਾਰੀ ਐਲੀਜ਼ਾਬੇਥ ਦੂਜੀ ਦੇ ਪਤੀ ਪ੍ਰਿੰਸ ਫਿਲੀਪ ਨੇ ਆਪਣੇ ਲੰਬੇ ਜੀਨਵ ਵਿਚ ਭਾਰਤ ਦੀਆਂ 4 ਯਾਦਗਾਰ ਸ਼ਾਹੀ ਯਾਤਰਾਵਾਂ ਕੀਤੀਆਂ ਸਨ। ਪ੍ਰਿੰਸ ਫਿਲੀਪ ਦਾ ਸ਼ੁੱਕਰਵਾਰ ਸਵੇਰੇ 99 ਸਾਲ ਦੀ ਉਮਰ ਵਿਚ ਦਿਹਾਂਤ ਆ ਗਿਆ। 

ਬ੍ਰਿਟੇਨ ਦੇ ਇਤਿਹਾਸ ਵਿਚ ਸਭ ਤੋਂ ਲੰਬੇ ਸਮੇਂ ਤੱਕ ‘ਰਾਇਲ ਕੰਸਰਟ’ ਰਹਿਣ ਵਾਲੇ ਪ੍ਰਿੰਸ ਫਿਲਿਪ ਨੇ 1959, 1961, 1983 ਅਤੇ 1997 ਵਿਚ ਭਾਰਤ ਦੀ ਯਾਤਰਾ ਕੀਤੀ ਸੀ। ਪ੍ਰਿੰਸ ਫਿਲਿਪ ਆਪਣੇ ਹਾਸੇ-ਮਜ਼ਾਕ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਦੇ ਸਨ ਪਰ ਕਈ ਵਾਰ ਇਸੀ ਵਜ੍ਹਾਂ ਕਾਰਨ ਵਿਵਾਦਾਂ ਵਿਚ ਵੀ ਘਿਰ ਜਾਂਦੇ ਸਨ। ਆਪਣੀ 1961 ਦੀ ਭਾਰਤ ਯਾਤਰਾ ਦੌਰਾਨ, ਉਨ੍ਹਾਂ ਨੂੰ ਮਹਾਰਾਣੀ ਅਤੇ ਜੈਪੁਰ ਦੇ ਮਹਾਰਾਜਾ ਅਤੇ ਮਹਾਰਾਣੀ ਨਾਲ 8 ਫੁੱਟ ਦੇ ਇਕ ਮ੍ਰਿਤਕ ਸ਼ੇਰ ਨਾਲ ਦਰਸਾਇਆ ਗਿਆ ਸੀ, ਜਿਸ ਦਾ ਉਨ੍ਹਾਂ ਨੇ ਸ਼ਿਕਾਰ ਕੀਤਾ ਸੀ। ਇਹ ਉਸੇ ਸਾਲ ਹੋਇਆ ਸੀ, ਜਦੋਂ ਉਹ ਵਰਲਡ ਵਾਈਲਡ ਲਾਈਫ ਫੰਡ ਯੂ.ਕੇ. ਦੇ ਪ੍ਰਧਾਨ ਬਣੇ ਸਨ। ਉਨ੍ਹਾਂ ਨੇ ਉਸ ਯਾਤਰਾ ’ਤੇ ਮਗਰਮੱਛ ਅਤੇ ਪਹਾੜੀ ਭੇਡ ਨੂੰ ਵੀ ਗੋਲੀ ਮਾਰ ਦਿੱਤੀ ਸੀ ਪਰ ਇਹ ਸ਼ੇਰ ਦੀ ਤਸਵੀਰ ਸੀ, ਜੋ ਦੁਨੀਆ ਭਰ ਵਿਚ ਵਿਵਾਦ ਦਾ ਕਾਰਨ ਬਣੀ।

ਸਾਲ 1997 ਵਿਚ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਦੇ ਮੌਕੇ ’ਤੇ ਪ੍ਰਿੰਸ ਫਿਲੀਪ ਦੀ ਭਾਰਤ ਯਾਦਰਾ ਦੌਰਾਨ, ਉਹ ਮਹਾਰਾਣੀ ਨਾਲ ਅੰਮ੍ਰਿਤਸਰ, ਪੰਜਾਬ ਦੇ ਜਲ੍ਹਿਆਂਵਾਲਾ ਬਾਗ ਦੀ ਯਾਤਰਾ ’ਤੇ ਗਏ, ਜਿੱਥੇ ਜੋੜੇ ਨੇ ਊਸ ਸਥਾਨ ’ਤੇ ਇਕ ਸਮਾਰਕ ’ਤੇ ਪੁਸ਼ਪਚੱਕਰ ਚੜ੍ਹਾਇਆ, ਜਿੱਥੇ ਜਨਰਲ ਡਾਇਰ ਦੇ ਉਸ ਹੁਕਮ ’ਤੇ ਅਪ੍ਰੈਲ 1919 ਵਿਚ ਵਿਸਾਖੀ ਵਾਲੇ ਦਿਨ ਇਕੱਠੇ ਹੋਏ ਲੋਕਾਂ ’ਤੇ ਗੋਲੀਆਂ ਚਲਾਈਆਂ ਗਈਆਂ ਸਨ। 

ਪ੍ਰਿੰਸ ਫਿਲਿਪ ਯੂਨਾਨ ਦੇ ਪ੍ਰਿੰਸ ਐਂਡਰਿਊ ਦੇ ਇਕਲੌਕੇ ਪੁੱਤਰ ਦੇ ਰੂਪ ਵਿਚ 10 ਜੂਨ 1921 ਨੂੰ ਯੂਨਾਨੀ ਟਾਪੂ ਕੋਰਫੂ ਵਿਚ ਪੈਦਾ ਹੋਏ ਸਨ। ਸਾਲ 1939 ਵਿਚ ਦੂਜੇ ਵਿਸ਼ਵ ਯੁੱਧ ਦੇ ਨੇੜੇ ਆਉਂਦੇ ਹੀ ਫਿਲਿਪ ਰਾਇਲ ਜਲ ਸੈਨਾ ਵਿਚ ਕੈਡੇਟ ਦੇ ਰੂਪ ਵਿਚ ਸ਼ਾਮਲ ਹੋਏ। ਬਾਅਦ ਵਿਚ ਉਨ੍ਹਾਂ ਨੇ ਹਿੰਦ ਮਹਾਸਾਗਰ, ਭੂ-ਮੱਧ ਸਾਗਰ ਅਤੇ ਪ੍ਰਸ਼ਾਂਤ ਖੇਤਰ ਵਿਚ ਸੇਵਾ ਕੀਤੀ ਅਤੇ ਕਈ ਵਾਰ ਤਰੱਕੀ ਮਿਲੀ। ਉਨ੍ਹਾਂ ਨੂੰ 1952 ਵਿਚ ਕਮਾਂਡਰ ਦੇ ਰੂਪ ਵਿਚ ਤਰੱਕੀ ਦਿੱਤੀ ਗਈ ਸੀ ਪਰ ਉਨ੍ਹਾਂ ਦਾ ਜਲ ਸੈਨਾ ਵਾਲਾ ਕਰੀਅਰ ਜਲਦ ਹੀ ਉਨ੍ਹਾਂ ਦੇ ਸ਼ਾਹੀ ਮਿਸ਼ਨ ਕਾਰਨ ਸਮਾਪਤ ਹੋ ਗਿਆ। ਉਨ੍ਹਾਂ ਦਾ ਵਿਆਹ 20 ਨਵੰਬਰ 1947 ਨੂੰ ਹੋਇਆ ਸੀ ਅਤੇ ਉਹ 26 ਸਾਲ ਦੀ ਉਮਰ ਵਿਚ ਡਿਊਕ ਆਫ ਐਡਿਨਬਰਗ ਬਣ ਗਏ ਸਨ। ਮਹਾਰਾਣੀ ਐਲਿਜ਼ਾਬੇਥ ਅਤੇ ਪ੍ਰਿੰਸ ਫਿਲਿਪ ਦਾ ਵਿਆਹ 73 ਸਾਲ ਤੱਕ ਚੱਲਿਆ।