UK News

ਪ੍ਰਿੰਸ ਹੈਰੀ ਵੱਲੋਂ ਬੇਟੀ ਦਾ ਨਾਮ ‘ਲਿਲਿਬੇਟ’ ਰੱਖਣ ‘ਤੇ ਉੱਠਿਆ ਵਿਵਾਦ

 
 

ਲਿਲਿਬੇਟ ‘ਲਿਲੀ’ ਡਾਇਨਾ ਮਾਊਂਟਬੈਟਨ-ਵਿੰਡਸਰ ਦਾ ਜਨਮ ਕੈਲੀਫੋਰਨੀਆ ਦੇ ਸੈਂਟਾ ਬਾਰਬਰਾ ਵਿਚ 4 ਜੂਨ ਨੂੰ ਹੋਇਆ ਸੀ ਜਿੱਥੇ ਡਿਊਕ ਅਤੇ ਡਚੇਸ ਆਫ ਸਸੈਕਸ ਹੁਣ ਰਹਿੰਦੇ ਹਨ। ਐਤਵਾਰ ਨੂੰ ਜਨਮ ਦੀ ਅਧਿਕਾਰਤ ਘੋਸ਼ਣਾ ਕੀਤੀ ਗਈ।ਡਿਊਕ ਅਤੇ ਡਚੇਸ ਆਫ ਸਸੈਕਸ ਦੇ ਬੁਲਾਰੇ ਨੇ ਕਿਹਾ,”ਡਿਊਕ ਨੇ ਘੋਸ਼ਣਾ ਤੋਂ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਗੱਲ ਕਰ ਲਈ ਸੀ।” ਬੁਲਾਰੇ ਨੇ ਕਿਹਾ ਕਿ ਗੱਲਬਾਤ ਦੌਰਾਨ ਉਹਨਾਂ ਨੇ ਦਾਦੀ ਦੇ ਸਨਮਾਨ ਵਿਚ ਆਪਣੀ ਬੇਟੀ ਦਾ ਨਾਮ ਲਿਲਿਬੇਟ ਰੱਖਣ ਦੀ ਆਸ ਜਤਾਈ ਸੀ। ਜੇਕਰ ਉਹ ਸਮਰਥਨ ਨਹੀਂ ਕਰਦੀ ਤਾਂ ਉਹ ਇਸ ਨਾਮ ਨੂੰ ਨਹੀਂ ਰੱਖਦੇ।

 

ਐਲੀਜ਼ਾਬੇਥ ਦੂਜੀ ਲਈ ਪਰਿਵਾਰ ਦੀ ਚੌਥੀ ਪੀੜ੍ਹੀ ਦੀ 11ਵੀਂ ਔਲਾਦ ਦੇ ਰੂਪ ਵਿਚ ਹੈਰੀ ਅਤੇ ਮੇਗਨ ਨੂੰ ਦੂਜੀ ਔਲਾਦ ਨੂੰ ਐਲੀਜ਼ਾਬੇਥ ਅਤੇ ਹੈਰੀ ਦੀ ਮਰਹੂਮ ਮਾਂ ਰਾਜਕੁਮਾਰੀ ਡਾਇਨਾ ਦੇ ਸਨਮਾਨ ਦੇ ਤੌਰ ‘ਤੇ ਲਿਲਿਬੇਟ ਡਾਇਨਾ ਨਾਮ ਦਿੱਤਾ ਗਿਆ ਹੈ। ਇਹ ਉਪਨਾਮ ਉਦੋਂ ਸਾਹਮਣੇ ਆਇਆ ਸੀ ਜਦੋਂ ਐਲੀਜ਼ਾਬੇਥ ਬਚਪਨ ਵਿਚ ਸੀ ਅਤੇ ਆਪਣਾ ਨਾਮ ਸਹੀ ਢੰਗ ਨਾਲ ਨਹੀਂ ਲੈ ਸਕਦੀ ਸੀ। ਉਹਨਾਂ ਦੇ ਦਾਦਾ ਜੌਰਜ ਪੰਚਮ ਉਹਨਾਂ ਨੂੰ ਪਿਆਰ ਨਾਲ ਲਿਲਿਬੇਟ ਬੁਲਾਉਂਦੇ ਸਨ। ਬਾਅਦ ਵਿਚ ਮਹਾਰਾਣੀ ਦੇ ਮਰਹੂਮ ਪਤੀ ਡਿਊਕ ਆਫ ਐਡਿਨਬਰਗ ਵੀ ਉਹਨਾਂ ਨੂੰ ਪਿਆਰ ਨਾਲ ਇਸੇ ਨਾਮ ਨਾਲ ਬੁਲਾਉਂਦੇ ਸਨ।