Punjab News

ਪੰਜਾਬ-ਦਿੱਲੀ ਚ ਬਣੀ ਸਹਿਮਤੀ, ਹਵਾਈ ਅੱਡੇ ਤੋਂ 3 ਕਿਮੀ. ਦੂਰ ਸਵਾਰੀਆਂ ਨੂੰ ਉਤਾਰਨਗੀਆਂ ਰੋਡਵੇਜ਼ ਦੀਆਂ ਬੱਸਾਂ

 

ਜਲੰਧਰ— ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਜਾਣ ਵਾਲੇ ਯਾਤਰੀ ਹੁਣ ਪੰਜਾਬ ਰੋਡਵੇਜ਼ ਦੀਆਂ ਲਗਜ਼ਰੀ ਬੱਸਾਂ ਜ਼ਰੀਏ ਬਿਨਾਂ ਕਿਸੇ ਪਰੇਸ਼ਾਨੀ ਦੇ ਯਾਤਰਾ ਕਰ ਸਕਣਗੇ। ਜਾਣਕਾਰੀ ਮੁਤਾਬਕ ਏਅਰਪੋਰਟ ਤੋਂ ਪਹਿਲਾਂ ਸੰਤੂਰ ਹੋਟਲ ਦੇ ਨੇੜੇ ਏਅਰਪੋਰਟ ਤੋਂ 3 ਕਿਲੋਮੀਟਰ ਦੂਰ ਨਵੀਂ ਸਟੇਜ ਕ੍ਰਿਏਟ ਕੀਤੀ ਜਾਵੇਗੀ। ਨਵੀਂ ਦਿੱਲੀ ਆਈ. ਐੱਸ. ਬੀ. ਟੀ. ਬੱਸ ਸਟੈਂਡ ਤੋਂ ਏਅਰਪੋਰਟ ਕਰੀਬ 26 ਕਿਲੋਮੀਟਰ ਦੀ ਦੂਰੀ ’ਤੇ ਹੈ। ਏਅਰਪੋਰਟ ਤੋਂ ਬਾਹਰ ਬੱਸ ਸਟੈਂਡ ਦੇ ਰੂਪ ’ਚ ਪਰਮਿਟ ਦੀ ਨਵੀਂ ਸਟੇਜ ਬਣਾ ਕੇ ਯਾਤਰੀਆਂ ਨੂੰ ਏਅਰਪੋਰਟ ਤੱਕ ਨਵੀਂ ਦਿੱਲੀ ਏਅਰਪੋਰਟ ਵੱਲੋਂ ਫਰੀ ਸਰਵਿਸ ਦਿੱਤੀ ਜਾਵੇਗੀ।

ਪੰਜਾਬ ਰੋਡਵੇਜ ਦੇ ਡਿਪਟੀ ਡਾਇਰੈਕਟਰ, ਦਿੱਲੀ ਸਰਕਾਰ ਦੇ ਟਰਾਂਸਪੋਰਟ ਮੰਤਰਾਲਾ ਦੇ ਏਅਰਪੋਰਟ ਅਧਿਕਾਰੀਆਂ ਵਿਚਾਲੇ ਵੀਰਵਾਰ ਨੂੰ ਵੀ ਕਰੀਬ ਤਿੰਨ ਘੰਟੇ ਲੰਬੀ ਚੱਲੀ ਮੀਟਿੰਗ ’ਚ ਇਹ ਸਹਿਮਤੀ ਬਣੀ। ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਲਗਜ਼ਰੀ ਬੱਸਾਂ ਦੀ ਸਰਵਿਸ ਸ਼ੁਰੂ ਹੁੰਦੀ ਹੈ ਤਾਂ ਭਵਿੱਖ ’ਚ ਉਸ ਨੂੰ ਰੋਕਿਆ ਨਾ ਜਾਵੇ ਅਤੇ ਕੋਰਟ ਦੀ ਦਖ਼ਲਅੰਦਾਜ਼ੀ ਨਾਲ ਉਸ ਨੂੰ ਵਿਰੋਧੀ ਟਰਾਂਸਪੋਰਟ ਕੰਪਨੀਆਂ ਵੀ ਰੋਕ ਨਾ ਸਕਣ। ਮੀਟਿੰਗ ’ਚ ਪੰਜਾਬ ਤੋਂ ਰੋਡਵੇਜ ਦੇ ਡਿਪਟੀ ਡਾਇਰੈਕਟਰ ਓ. ਪੀ. ਮਿਸ਼ਰਾ ਅਤੇ ਸਟੇਟ ਟਰਾਂਸਪੋਰਟ ਅਥਾਰਿਟੀ ਅਤੇ ਚੀਫ਼ ਸੈਕਟਰੀ ਆਸ਼ੀਸ਼ ਕੁੰਦਰਾ ਸਮੇਤ ਏਅਰਪੋਰਟ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ। 

 

2018 ਤੋਂ ਬੈਨ ਸਨ ਪੰਜਾਬ ਦੀਆਂ ਬੱਸਾਂ 
ਪੰਜਾਬ ਰੋਡਵੇਜ ਦੀਆਂ ਬੱਸਾਂ ਸਾਲ 2018 ਤੋਂ ਦਿੱਲੀ ਏਅਰਪੋਰਟ ’ਤੇ ਬੈਨ ਕੀਤੀਆਂ ਗਈਆਂ ਸਨ ਰੈਸੀਪ੍ਰੋਕਲ ਐਕਟ (ਦੂਜਿਆਂ ਸੂਬਿਆਂ ’ਚ ਜਾਣ ਵਾਲੀਆਂ ਬੱਸਾਂ ਨੂੰ ਪਰਮਿਸ਼ਨ) ਨੂੰ ਦੋਬਾਰਾ ਰੀਨਿਊ ਨਹੀਂ ਕੀਤਾ ਗਿਆ। ਚਾਰ ਸਾਲ ਪਹਿਲਾਂ ਪੰਜਾਬ ਰੋਡਵੇਜ ਅਤੇ ਪੀ. ਆਰ. ਟੀ. ਸੀ. ਦੀਆਂ ਕੁੱਲ 20 ਦੇ ਕਰੀਬ ਬੱਸਾਂ ਏਅਰਪੋਰਟ ਤੱਕ ਯਾਤਰੀ ਸਰਵਿਸ ਦਿੰਦੀਆਂ ਸਨ। ਲਗਜ਼ਰੀ ਬੱਸ ਸਰਵਿਸ ਦੇ ਮੁੱਖ ਰੂਪ ਨਾਲ ਜਲੰਧਰ, ਡਿਪੂ ਦੇ ਕੋਲ ਪਰਮਿਟ ਸਨ ਪਰ ਅੰਮ੍ਰਿਤਸਰ, ਹੁਸ਼ਿਆਰਪੁਰ, ਲੁਧਿਆਣਾ, ਪਠਾਨਕੋਟ, ਚੰਡੀਗੜ੍ਹ ਤੋਂ ਵੀ ਐੱਨ. ਆਰ. ਆਈਜ਼ ਨੂੰ ਸਹੂਲਤਾਂ ਦਾ ਲਾਭ ਦਿੰਦੇ ਸਨ।