India News

ਪੱਛਮੀ ਬੰਗਾਲ ’ਚ ਟੀਐੱਮਸੀ, ਕੇਰਲ ’ਚ ਐੱਲਡੀਐੱਫ, ਅਸਾਮ ’ਚ ਐੱਨਡੀਏ, ਤਾਮਿਲ ਨਾਡੂ ’ਚ ਡੀਐੱਮਕੇ ਅੱਗੇ

ਚੰਡੀਗੜ੍ਹ, 2 ਮਈ

 

ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੋਣ ਨਤੀਜਿਆਂ ਦੇ ਰੁਝਾਨ ਜਾਰੀ ਹਨ। ਪੱਛਮੀ ਬੰਗਾਲ ਵਿੱਚ ਸੱਤਾਧਾਰੀ ਟੀਐੱਮਸੀ, ਕੇਰਲ ਵਿੱਚ ਐੱਲਡੀਐੱਫ, ਅਸਾਮ ਵਿੱਚ ਭਾਜਪਾ ਦੀ ਅਗਵਾਈ ਹੇਠਲਾ ਐੱਨਡੀਏ, ਤਾਮਿਲ ਨਾਡੂ ਵਿੱਚ ਡੀਐੱਮਕੇ ਤੇ ਪੁੱਡੂਚੇਰੀ ਵਿੱਚ ਐੱਨਆਰ ਸੀ ਅੱਗੇ ਹਨ। ਪੱਛਮੀ ਬੰਗਾਲ ਵਿੱਚ 294 ਸੀਟਾਂ ਵਿੱਚੋਂ 292 ਦੇ ਰੁਝਾਨ ਮੁਤਾਬਕ ਟੀਐੱਮਸੀ 215 ਤੇ ਭਾਜਪਾ 76 ਸੀਟਾਂ ’ਤੇ ਅੱਗੇ ਹੈ। ਕੇਰਲ ਵਿੱਚ 140 ਸੀਟਾਂ ਵਿੱਚੋਂ ਸੱਤਾਧਾਰੀ ਐੱਲਡੀਐੱਫ 95, ਯੂਡੀਐੱਫ 44 ਸੀਟਾਂ ’ਤੇ ਅੱਗੇ ਹੈ।    ਤਾਮਿਲ ਨਾਡੂ ਦੀਆਂ ਕੁੱਲ 234 ਸੀਟਾਂ ਵਿੱਚੋਂ ਡੀਐੱਮਕੇ 144 ਤੇ ਸੱਤਾਧਾਰੀ ਏਆਈਡੀਐੱਮਕੇ 88 ਸੀਟਾਂ ’ਤੇ ਹੈ। ਅਸਾਮ ਵਿੱਚ ਕੁੱਲ 126 ਸੀਟਾਂ ਵਿੱਚੋਂ ਐੱਨਡੀਏ 77 ਤੇ ਕਾਂਗਰਸ ਦੀ ਅਗਵਾਈ ਵਾਲਾ ਗਠਜੋੜ 48 ਸੀਟਾਂ ’ਤੇ ਅੱਗੇ ਹੈ। ਪੁੱਡੂਚੇਰੀ ਵਿੱਚ 30 ਸੀਟਾਂ ਵਿੱਚੋਂ ਐੱਨਆਰਸੀ 13 ਤੇ ਕਾਂਗਰਸ 6 ਸੀਟਾਂ ‘ਤੇ ਅੱਗੇ ਹੈ।