World

ਬਕਿੰਘਮ ਪੈਲੇਸ ਬਾਹਰੋਂ ਪੁਲਸ ਨੇ ਕਾਬੂ ਕੀਤਾ ਬੰਦੂਕਧਾਰੀ ਵਿਅਕਤੀ

ਲੰਡਨ — ਬ੍ਰਿਟੇਨ ਦੇ ਲੰਡਨ ‘ਚ ਬਕਿੰਘਮ ਪੈਲੇਸ ਦੇ ਐਂਟਰੀ ਗੇਟ ਕੋਲ ਹਥਿਆਰ ਨਾਲ ਇਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਸ ਨੂੰ ਅੱਤਵਾਦੀ ਘਟਨਾ ਮੰਨਣ ਤੋਂ ਇਨਕਾਰ ਕੀਤਾ ਹੈ। ਪੁਲਸ ਨੇ ਆਖਿਆ ਕਿ 38 ਸਾਲਾ ਇਸ ਸ਼ਖਸ ਕੋਲ ਟੇਸਰ ਸਟਨ ਗਨ ਸੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਦੀ ਬੁਲਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਅੱਤਵਾਦ ਨਾਲ ਸਬੰਧਿਤ ਘਟਨਾ ਨਹੀਂ ਹੈ।

ਸ਼ਾਹੀ ਪਰਿਵਾਰ ਦੇ ਮੈਂਬਰ ਫਿਲਹਾਲ ਗਰਮੀਆਂ ਦੀ ਛੁੱਟੀਆਂ ‘ਤੇ ਹਨ। ਮਹਾਰਾਣੀ ਐਲਿਜ਼ਾਬੇਥ ਅਤੇ ਰਾਜਕੁਮਾਰ ਫਿਲਪ ਸਕਾਟਲੈਂਡ ਦੇ ਬਾਲਮੋਰਲ ਕਾਸਲ ‘ਤ ਰਹਿ ਰਹੇ ਹਨ। ਪੁਲਸ ਨੇ ਕਿਹਾ ਕਿ ਘਟਨਾ ਯਾਤਰੀਆਂ ਦੇ ਐਂਟਰੀ ਗੇਟ ਦੇ ਬਾਹਰ ਦੀ ਹੈ ਜਿਥੇ ਵਿਅਕਤੀ ਨੂੰ ਸੁਰੱਖਿਆ ਕਰਮੀਆਂ ਨੇ ਦਬੋਚ ਲਿਆ ਹੈ ਪਰ ਪੁਲਸ ਨੇ ਉਸ ਵਿਅਕਤੀ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਹੈ।