India News

ਬਜਟ 2022: 1 ਤੋਂ 12ਵੀਂ ਜਮਾਤ ਦੇ ਬੱਚਿਆਂ ਲਈ ਹੋਏ ਵੱਡੇ ਐਲਾਨ, ਜਾਣੋ ਐਜੁਕੇਸ਼ਨ ਸੈਕਟਰ ਨੂੰ ਕੀ ਮਿਲਿਆ

ਨਵੀਂ ਦਿੱਲੀ– ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਕੇਂਦਰੀ ਬਜਟ 2022-23 ਪੇਸ਼ ਕੀਤਾ। ਸਿੱਖਿਆ ਖੇਤਰ ਲਈ ਕਈ ਵੱਡੇ ਐਲਾਨ ਕਰਦੇ ਹੋਏ ਸੀਤਾਰਮਨ ਨੇ ਕਿਹਾ ਕਿ ਸਕਿੱਲ ਡਿਵੈਲਪਮੈਂਟ ਲਈ ‘ਡਿਜੀਟਲ ਦੇਸ਼ ਈ-ਪੋਰਟਲ’ ਲਾਂਚ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਅਹਿਮ ਐਲਾਨ ’ਚ ਕਿਹਾ, ‘ਪੀ.ਐੱਮ. ਵਿੱਦਿਆ ਦੇ ‘ਵਨ ਕਲਾਸ, ਵਨ ਟੀ.ਵੀ. ਚੈਨਲ’ ਪ੍ਰੋਗਰਾਮ ਨੂੰ 12 ਤੋਂ 200 ਟੀ.ਵੀ. ਚੈਨਲਾਂ ਤਕ ਵਧਾਇਆ ਜਾਵੇਗਾ। ਇਸ ਨਾਲ ਸਾਰੇ ਸੂਬਿਆਂ ਨੂੰ 1 ਤੋਂ 12ਵੀਂ ਜਮਾਤ ਤਕ ਖੇਤਰੀ ਭਾਸ਼ਾਵਾਂ ’ਚ ਸਪਲੀਮੈਟਰੀ ਸਿੱਖਿਆ ਪ੍ਰਦਾਨ ਕਰਵਾਉਣ ਦੀ ਸੁਵਿਧਾ ਮਿਲੇਗੀ।’ ਆਓ ਜਾਣਦੇ ਹਾਂ ਸਿੱਖਿਆ ਖੇਤਰ ’ਚ ਵਿੱਤ ਮੰਤਰੀ ਵਲੋਂ ਕੀਤੇ ਗਏ ਅਹਿਮ ਐਲਾਨਾਂ ਬਾਰੇ ਵਿਸਤਾਰ ਨਾਲ…

 

ਬਜਟ 2022 ’ਚ ਐਜੁਕੇਸ਼ਨ ਸੈਕਟਰ ਲਈ ਕੀਤੇ ਗਏ ਵੱਡੇ ਐਲਾਨ

– ਕੋਵਿਡ ਕਾਰਨ ਰਸਮੀ ਸਿੱਖਿਆ ਨੂੰ ਜੋ ਨੁਕਸਾਨ ਹੋਇਆ ਹੈ ਉਸਨੂੰ ਪੂਰਾ ਕਰਨ ਲਈ ‘ਵਨ ਕਲਾਸ, ਵਨ ਟੀ.ਵੀ. ਚੈਨਲ’ ਸ਼ੁਰੂ ਕੀਤਾ ਜਾਵੇਗਾ, ਜਿਸ ਰਾਹੀਂ ਬੱਚਿਆਂ ਨੂੰ ਸਪਲੀਮੈਂਟਰੀ ਸਿੱਖਿਆ ਦਿੱਤੀ ਜਾਵੇਗੀ।

– ਹਬ ਐਂਡ ਸਪੋਕ ਮਾਡਲ ਦੇ ਆਧਾਰ ’ਤੇ ਆਨਲਾਈਨ ਸਿੱਖਿਆ ਦੇਣ ਲਈ ਡਿਜੀਟਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇਗੀ।

– ਪੀ.ਐੱਮ. ਈ-ਵਿੱਦਿਆ ਦੇ ‘ਵਨ ਕਲਾਸ, ਵਨ ਟੀ.ਵੀ. ਚੈਨਲ’ ਪ੍ਰੋਗਰਾਮ ਨੂੰ 12 ਤੋਂ 200 ਟੀ.ਵੀ. ਚੈਨਲਾਂ ਤਕ ਵਧਾਇਆ ਜਾਵੇਗਾ। ਇਸ ਨਾਲ ਸਾਰੇ ਸੂਬਿਆਂ ਨੂੰ 1 ਤੋਂ 12ਵੀਂ ਜਮਾਤ ਤਕ ਖੇਤਰੀ ਭਾਸ਼ਾਵਾਂ ’ਚ ਸਪਲੀਮੈਟਰੀ ਸਿੱਖਿਆ ਪ੍ਰਦਾਨ ਕਰਵਾਉਣ ਦੀ ਸੁਵਿਧਾ ਮਿਲੇਗੀ।

– ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ (ਏ.ਵੀ.ਜੀ.ਸੀ.) ਸੈਕਟਰ ’ਚ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀਆਂ ਸੰਭਾਵਨਾਵਾਂ ਹਨ। ਸਾਰੇ ਹਿੱਤਧਾਰਕਾਂ ਨਾਲ ਇਕ ਏ.ਵੀ.ਜੀ.ਸੀ. ਪ੍ਰਮੋਸ਼ਨ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ, ਇਹ ਸਾਡੇ ਬਾਜ਼ਾਰ ਅਤੇ ਗਲੋਬਲ ਮੰਗ ਲਈ ਘਰੇਲੂ ਸਮਰੱਥਾ ਦਾ ਨਿਰਮਾਣ ਕਰੇਗੀ।

– ਸ਼ਹਿਰੀ ਯੋਜਨਾਬੰਦੀ ਲਈ 5 ਮੌਜੂਦਾ ਵਿਦਿਅਕ ਅਦਾਰਿਆਂ ਨੂੰ 250 ਕਰੋੜ ਰੁਪਏ ਦੀ ਰਾਸ਼ੀ ਦੇ ਨਾਲ ਉੱਤਮ ਕੇਂਦਰ ਵਜੋਂ ਮਾਨਜ਼ਦ ਕੀਤਾ ਜਾਵੇਗਾ।