Punjab News

ਬਿਜਲੀ ਸੰਕਟ ਕਾਰਨ ਇੰਡਸਟਰੀ ਬੰਦ ਕਰਨ ਦੇ ਫ਼ੈਸਲੇ ਤੋਂ ਭੜਕੇ ਲੁਧਿਆਣਾ ਦੇ ਕਾਰੋਬਾਰੀ

 
 

ਡੀ. ਐਸ. ਚਾਵਲਾ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ ਪਰ ਜਿੰਨੀ ਪੰਜਾਬ ਵਿਚ ਬਿਜਲੀ ਬਣ ਰਹੀ ਹੈ, ਓਨੀ ਹੀ ਮੰਗ ਹੈ ਤਾਂ ਇਸ ਪਿੱਛੇ ਕੀ ਕਾਰਨ ਹੈ, ਇਸ ਲਈ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਵਰ ਕਾਰਪੋਰੇਸ਼ਨ ਵੱਲੋਂ ਉਨ੍ਹਾਂ ਨੂੰ ਅਚਨਚੇਤ ਇਹ ਮੈਸਜ ਕਰਕੇ ਦੱਸਿਆ ਜਾਂਦਾ ਹੈ ਕਿ 2 ਦਿਨ ਇੰਡਸਟਰੀ ਬੰਦ ਰਹੇਗੀ ਅਤੇ ਤਿੰਨ ਘੰਟੇ ਪਹਿਲਾਂ ਇਹ ਮੈਸਜ ਕੀਤਾ ਜਾਂਦਾ ਹੈ। ਇਸ ਨੇ ਕਾਰੋਬਾਰੀਆਂ ਨੂੰ ਵੱਡੀ ਦੁਚਿੱਤੀ ‘ਚ ਪਾ ਦਿੱਤਾ ਹੈ, ਜਿਸ ਕਾਰਨ ਉਹ ਪਰੇਸ਼ਾਨ ਹਨ।

ਉਨ੍ਹਾਂ ਕਿਹਾ ਕਿ ਛੋਟੀਆਂ ਇੰਡਸਟਰੀਆਂ ਨੂੰ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ ਪਰ ਛੋਟੀਆਂ ਇੰਡਸਟਰੀਆਂ ਆਪਣਾ ਮਾਲ ਤਿਆਰ ਕਰਕੇ ਵੱਡੀਆਂ ਇੰਡਸਟਰੀਆਂ ਨੂੰ ਹੀ ਦਿੰਦੀਆਂ ਹਨ ਅਤੇ ਜੇਕਰ ਵੱਡੀਆਂ ਇੰਡਸਟਰੀਆਂ ਨਹੀਂ ਚੱਲਣਗੀਆਂ ਤਾਂ ਛੋਟੀਆਂ ਇੰਡਸਟਰੀਆਂ ਵੀ ਕੀ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ‘ਚ ਇਕ ਪੂਰੀ ਚੇਨ ਕੰਮ ਕਰਦੀ ਹੈ ਅਤੇ ਜੇਕਰ ਚੇਨ ‘ਚੋਂ ਕੋਈ ਵੀ ਹਿੱਸਾ ਕੱਟ ਦਿੱਤਾ ਜਾਵੇ ਤਾਂ ਉਹ ਲਗਾਤਾਰ ਕੰਮ ਨਹੀਂ ਕਰ ਸਕੇਗੀ।