India News UK News

ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਕਸ਼ਮੀਰ ’ਤੇ ਪੇਸ਼ ਕੀਤਾ ਪ੍ਰਸਤਾਵ, ਭਾਰਤ ਨੇ ਪ੍ਰਗਟਾਇਆ ਸਖ਼ਤ ਇਤਰਾਜ਼

ਲੰਡਨ – ਬ੍ਰਿਟੇਨ ਵਿਚ ਸੰਸਦ ਮੈਂਬਰਾਂ ਨੇ ਹਾਊਸ ਆਫ ਕਾਮਨਸ ਵਿਚ ਚਰਚਾ ਲਈ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ’ਤੇ ਇਕ ਪ੍ਰਸਤਾਵ ਰੱਖਿਆ, ਜਿਸ ’ਤੇ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ ਕਿਹਾ ਕਿ ਦੇਸ਼ ਦੇ ਅਨਿੱਖੜਵੇਂ ਹਿੱਸੇ ਨਾਲ ਸਬੰਧਤ ਵਿਸ਼ੇ ’ਤੇ ਕਿਸੇ ਵੀ ਮੰਚ ’ਤੇ ਕੀਤੇ ਗਏ ਦਾਅਵੇ ਨੂੰ ਠੋਸ ਤੱਥਾਂ ਨਾਲ ਸਾਬਤ ਕਰਨ ਦੀ ਲੋੜ ਹੈ। ਭਾਰਤ ਸਰਕਾਰ ਨੇ ਇਸ ਚਰਚਾ ਵਿਚ ਭਾਗ ਲੈ ਰਹੇ ਸੰਸਦ ਮੈਂਬਰਾਂ ਖਾਸ ਤੌਰ ’ਤੇ ਪਾਕਿਸਤਾਨੀ ਮੂਲ ਦੀ ਸੰਸਦ ਮੈਂਬਰ ਨਾਜ਼ ਸ਼ਾਹ ਵਲੋਂ ਇਸਤੇਮਾਲ ਕੀਤੀ ਗਈ ਭਾਸ਼ਾ ’ਤੇ ਇਤਰਾਜ਼ ਪ੍ਰਗਟਾਇਆ।

 

ਬ੍ਰਿਟੇਨ ਵਿਚ ਕਸ਼ਮੀਰ ’ਤੇ ਆਲ ਪਾਰਟੀ ਪਾਰਲੀਆਮੈਂਟ ਗਰੁੱਪ (ਏ. ਪੀ. ਪੀ. ਜੀ.) ਦੇ ਸੰਸਦ ਮੈਂਬਰਾਂ ਨੇ ਇਹ ਪ੍ਰਸਤਾਵ ਰੱਖਿਆ ਹੈ। ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ (ਐੱਫ. ਸੀ. ਡੀ. ਓ.) ਵਿਚ ਏਸ਼ੀਆ ਦੀ ਮੰਤਰੀ ਅਮਾਂਡਾ ਮਿਲਿੰਗ ਨੇ ਵੀਰਵਾਰ ਨੂੰ ਚਰਚਾ ਵਿਚ ਦੋ-ਪੱਖੀ ਮੁੱਦੇ ਦੇ ਰੂਪ ਵਿਚ ਕਸ਼ਮੀਰ ’ਤੇ ਬ੍ਰਿਟੇਨ ਸਰਕਾਰ ਦੇ ਰੁੱਖ਼ ਵਿਚ ਕੋਈ ਤਬਦੀਲੀ ਨਾ ਆਉਣ ਦੀ ਗੱਲ ਦੁਹਰਾਈ। ਮਿਲਿੰਗ ਨੇ ਕਿਹਾ ਕਿ ਸਰਕਾਰ ਕਸ਼ਮੀਰ ਵਿਚ ਸਥਿਤੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ ਪਰ ਭਾਰਤ ਅਤੇ ਪਾਕਿਸਤਾਨ ਨੂੰ ਹੀ ਕਸ਼ਮੀਰੀ ਲੋਕਾਂ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਸਥਾਈ ਸਿਆਸੀ ਹੱਲ ਭਾਲਣਾ ਹੋਵੇਗਾ। ਬ੍ਰਿਟੇਨ ਦੀ ਜ਼ਿੰਮੇਵਾਰੀ ਇਸਦਾ ਕੋਈ ਹੱਲ ਦੇਣਾ ਜਾਂ ਵਿਚੋਲਗੀ ਦੇ ਰੂਪ ਵਿਚ ਕੰਮ ਕਰਨ ਦੀ ਨਹੀਂ ਹੈ।

 

ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਵਿੰਨ੍ਹੇ ਜਾਣ ਦੀ ਨਿੰਦਾ ਕੀਤੀ ਅਤੇ ਕਸ਼ਮੀਰ ਨੂੰ ਭਾਰਤ ਦਾ ਅਨਿੱਖੜਵਾਂ ਹਿੱਸਾ ਦੱਸਿਆ। ਉਨ੍ਹਾਂ 2002 ਦੇ ਗੁਜਰਾਤ ਦੰਗਿਆਂ ਬਾਰੇ ਸ਼ਾਹ ਦੀਆਂ ਟਿੱਪਣੀਆਂ ਦਾ ਜ਼ਿਕਰ ਕਰਦਿਆਂ ਕਿਹਾ, ‘ਭਾਰਤੀ ਹਾਈ ਕਮਿਸ਼ਨ ਇਸ ‘ਤੇ ਅਫ਼ਸੋਸ ਜਤਾਉਂਦਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਚੁਣੇ ਹੋਏ ਨੇਤਾ ਵਿਰੁੱਧ ਦੋਸ਼ ਲਾਉਣ ਲਈ ਅੱਜ ਇਕ ਸਾਥੀ ਜਮਹੂਰੀ ਦੇਸ਼ ਦੀ ਸੰਸਥਾ ਦੀ ਦੁਰਵਰਤੋਂ ਕੀਤੀ ਗਈ। ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਭਾਰਤੀ ਹਾਈ ਕਮਿਸ਼ਨ ਦੁਹਰਾਉਂਦਾ ਹੈ ਕਿ ਭਾਰਤ ਦੇ ਅਨਿੱਖੜਵੇਂ ਹਿੱਸੇ ਨਾਲ ਸਬੰਧਤ ਵਿਸ਼ੇ ‘ਤੇ ਕਿਸੇ ਵੀ ਮੰਚ ‘ਤੇ ਕਿਸੇ ਵੀ ਦਾਅਵਾ ਕਰਦੇ ਹੋਏ ਉਸ ਨੂੰ ਠੋਸ ਤੱਥਾਂ ਨਾਲ ਪ੍ਰਮਾਣਿਤ ਕਰਨ ਦੀ ਜ਼ਰੂਰਤ ਹੈ।’

 

ਅੱਤਵਾਦੀ ਕੈਂਪਾਂ ਨੂੰ ਪਨਾਹ ਦਿੰਦੈ ਪਾਕਿ : ਲੇਬਰ ਸੰਸਦ ਮੈਂਬਰ
ਇਸ ਚਰਚਾ ਵਿਚ ਪੱਖ ਅਤੇ ਵਿਰੋਧੀ ਧਿਰ ਦੇ 20 ਤੋਂ ਜ਼ਿਆਦਾ ਸੰਸਦ ਮੈਂਬਰਾਂ ਨੇ ਭਾਗ ਲਿਆ। ਲੇਬਰ ਪਾਰਟੀ ਦੇ ਸੰਸਦ ਮੈਂਬਰ ਬੈਰੀ ਗਾਰਡੀਨਰ ਨੇ ਕਿਹਾ ਕਿ ਪਾਕਿਸਤਾਨ ਖੇਤਰ ਵਿਚ ਅੱਤਵਾਦੀ ਕੈਂਪਾਂ ਨੂੰ ਪਨਾਹ ਦਿੰਦਾ ਹੈ। ਇੰਨੇ ਸਾਲਾਂ ਵਿਚ ਪਾਕਿਸਤਾਨ ਨੇ ਤਾਲਿਬਾਨੀ ਨੇਤਾਵਾਂ ਨੂੰ ਪਨਾਹ ਦਿੱਤੀ ਅਤੇ ਉਨ੍ਹਾਂ ਦੀ ਖੁਫੀਆ ਏਜੰਸੀ