ਲੰਡਨ-ਬ੍ਰਿਟੇਨ ਦੀ ਸਰਕਾਰ ਨੇ ਐਤਵਾਰ ਨੂੰ ਇਕ ਨਵੇਂ ਦੇਸ਼ ਵਿਆਪੀ ਐਂਟੀਬਾਡੀ ਨਿਗਰਾਨੀ ਪ੍ਰੋਗਰਾਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਜਿਸ ਦੇ ਤਹਿਤ ਰੋਜ਼ਾਨਾ 8,000 ਕੋਰੋਨਾ ਵਾਇਰਸ ਇਨਫੈਕਟਿਡ ਲੋਕਾਂ ਦੀ ਘਰਾਂ ‘ਚ ਹੀ ਫ੍ਰੀ ਐਂਟੀਬਾਡੀ ਜਾਂਚ ਕਰਵਾਈ ਜਾਵੇਗੀ। ਬ੍ਰਿਟੇਨ ਦੀ ਸਿਹਤ ਸੁਰੱਖਿਆ ਏਜੰਸੀ ਟੀਕਾਕਰਨ ਅਤੇ ਇਨਫੈਕਸ਼ਨ ਨਾਲ ਕੋਵਿਡ-19 ਦੇ ਵਿਰੁੱਧ ਇਮਿਊਨ ਸਿਸਟਮ ਪ੍ਰਣਾਲੀ ਵਿਕਸਿਤ ਹੋਣ ਦੇ ਸੰਬੰਧ ‘ਚ ਸਮਝ ਨੂੰ ਹੋਰ ਵਧਾਉਣ ਲਈ ਇਹ ਜਾਂਚ ਸੁਵਿਧਾ ਉਪਲੱਬਧ ਕਰਵਾਏਗੀ।
ਯੋਜਨਾ ਤਹਿਤ ਮੰਗਲਵਾਰ ਤੋਂ 18 ਸਾਲ ਤੋਂ ਵਧੇਰੀ ਉਮਰ ਦੇ ਲੋਕਾਂ ਨੂੰ ਇਹ ਸੁਵਿਧਾ ਮਿਲੇਗੀ। ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ ਕਿ ਸਾਡੀ ਨਵੀਂ ਰਾਸ਼ਟਰੀ ਐਂਟੀਬਾਡੀ ਜਾਂਚ ਤੇਜ਼ੀ ਨਾਲ ਹੋ ਸਕੇਗੀ ਅਤੇ ਇਸ ਨਾਲ ਕੋਵਿਡ-19 ਦੇ ਸੰਬੰਧ ‘ਚ ਸਾਡੀ ਸਮਝ ਵਧਣ ‘ਚ ਮਦਦ ਮਿਲੇਗੀ।