World

ਬ੍ਰਿਟੇਨ ‘ਚ ਬੱਚਿਆਂ ਅਤੇ ਬਾਲਗਾਂ ‘ਤੇ ਐਸਟ੍ਰਾਜ਼ੇਨੇਕਾ ਦੇ ਕੋਵਿਡ ਟੀਕੇ ਦੇ ਪਰੀਖਣ ‘ਤੇ ਲੱਗੀ ਰੋਕ

ਲੰਡਨ : ਆਕਸਫੋਰਡ ਯੂਨੀਵਰਸਿਟੀ ਨੇ ਕਿਹਾ ਕਿ ਉਸ ਨੇ 6 ਤੋਂ 17 ਸਾਲ ਦੇ ਉਮਰ ਦੇ ਬੱਚਿਆਂ ਲਈ ਐਸਟ੍ਰਾਜ਼ੇਨੇਕਾ ਵੱਲੋਂ ਵਿਕਸਿਤ ਕੋਰੋਨਾ ਵਾਇਰਸ ਐਂਟੀ ਵੈਕਸੀਨ ਦਾ ਟ੍ਰਾਇਲ ਰੋਕ ਦਿੱਤਾ ਹੈ। ਦੀ ਵਾਲ ਸਟ੍ਰੀਟ ਜਨਰਲ (ਡਬਲਊ.ਐੱਸ.ਜੇ.) ਨੇ ਇਹ ਰਿਪੋਰਟ ਦਿੱਤੀ ਹੈ। ਆਕਸਫੋਰਡ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਕਿ ਪਰੀਖਣ ਵਿਚ ਸੁਰੱਖਿਆ ਮੁੱਦਿਆਂ ‘ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ ਪਰ ਕੋਰੋਨਾ ਵਾਇਰਸ ਵੈਕਸੀਨ ਦੇ ਸੰਭਾਵਿਤ ਲਿੰਕ ਦੀ ਜਾਂਚ ਕਰਨ ਲਈ ਬ੍ਰਿਟੇਨ ਅਤੇ ਯੂਰਪ ਵਿਚ ਬਾਲਗਾਂ ਵਿਚ ਖੂਨ ਦੇ ਥੱਕੇ ਜੰਮਣ ਦੀ ਪਰੇਸ਼ਾਨੀ ਨੂੰ ਲੈਕੇ ਵਿਆਪਕ ਚਿੰਤਾਵਾਂ ਹਨ। 

ਇਸ ਤੋਂ ਪਹਿਲਾਂ ਯੂਰਪੀ ਮੈਡੀਸਨਜ਼ ਏਜੰਸੀ (ਈ.ਐੱਮ.ਏ.) ਨੇ ਕਿਹਾ ਕਿ ਉਹ ਯੂਰਪੀ ਦੇਸ਼ਾਂ ਵਿਚ ਐਸਟ੍ਰਾਜ਼ੇਨੇਕਾ ਦੀ ਟੀਕੇ ਦੀ ਪਹਿਲੀ ਖੁਰਾਕ ਲੈਣ ਵਾਲੇ ਮਰੀਜ਼ਾਂ ਦੇ ਸਾਹਮਣੇ ਆਈਆਂ ਮੁਸ਼ਕਲਾਂ ਦੀ ਜਾਂਚ ਕਰ ਰਿਹਾ ਹੈ। ਆਸਟ੍ਰੀਆ, ਐਸਟੋਨੀਆ, ਲਿਥੁਆਨੀਆ, ਨਾਰਵੇ, ਲਾਤਵੀਆ, ਲਕਜ਼ਮਬਰਗ, ਡੈਨਮਾਰਕ, ਬੁਲਗਾਰੀਆ, ਆਈਸਲੈਂਡ, ਸਾਈਪ੍ਰਸ, ਇਟਲੀ, ਫਰਾਂਸ, ਜਰਮਨੀ ਅਤੇ ਸਪੇਨ ਸਮੇਤ ਕਈ ਯੂਰਪੀ ਦੇਸ਼ਾਂ ਨੇ ਐਸਟ੍ਰਾਜ਼ੇਨੇਕਾ ਵੈਕਸੀਨ ਦੀ ਵਰਤੋਂ ਰੋਕ ਦਿੱਤੀ ਹੈ। ਈ.ਐੱਮ.ਏ. ਨੇ ਬਾਅਦ ਵਿਚ ਦਵਾਈ ਦੀ ਵਰਤੋਂ ਜਾਰੀ ਰੱਖਣ ਦੀ ਸਿਫਾਰਿਸ਼ ਕੀਤੀ, ਜਿਸ ਦੇ ਬਾਅਦ ਕਈ ਦੇਸ਼ਾਂ ਨੇ ਇਸ ਵੈਕਸੀਨ ਨੂੰ ਲੈ ਕੇ ਫਿਰ ਤੋਂ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ।