UK News

ਬ੍ਰਿਟੇਨ ’ਚ ਰਹਿਣਾ ਤੇ ਆਉਣਾ-ਜਾਣਾ ਆਸਾਨ ਬਣਾਉਣ ਲਈ ਸਮਝੌਤਾ

ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਬ੍ਰਿਟੇਨ ਤੇ ਉੱਤਰੀ ਆਈਲੈਂਡ ਦਰਮਿਆਨ ਰਹਿਣ ਤੇ ਆਉਣ-ਜਾਣ ਲਈ ਸਮਝੌਤਾ ਮੰਗ-ਪੱਤਰ ਨੂੰ ਬੁੱਧਵਾਰ ਮਨਜ਼ੂਰੀ ਦੇ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਇਸ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ।

ਸਰਕਾਰੀ ਬਿਆਨ ਮੁਤਾਬਕ ਇਹ ਸਮਝੌਤਾ ਮੰਗ-ਪੱਤਰ ਭਾਰਤ ਸਰਕਾਰ ਅਤੇ ਬ੍ਰਿਟੇਨ ਦੀ ਮਹਾਰਾਣੀ ਦੀ ਸਰਕਾਰ (ਇੰਗਲੈਂਡ, ਵੇਲਸ, ਸਕਾਟਲੈਂਡ ਤੇ ਆਇਰਲੈਂਡ) ਅਤੇ ਉੱਤਰੀ ਆਈਲੈਂਡ ਦਰਮਿਆਨ ਹੈ। ਇਸ ਦਾ ਉਦੇਸ਼ ਵੀਜ਼ਾ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਹੈ ਤਾਂ ਜੋ ਵਿਦਿਆਰਥੀਆਂ, ਖੋਜੀਆਂ ਤੇ ਮਾਹਰ ਪੇਸ਼ੇਵਰਾਂ ਦਾ ਆਉਣਾ-ਜਾਣਾ ਆਸਾਨ ਹੋਵੇ ਅਤੇ ਦੋਵਾਂ ਧਿਰਾਂ ਦਰਮਿਆਨ ਅਨਿਯਮਿਤ ਪ੍ਰਵਾਸ ਤੇ ਮਨੁੱਖੀ ਸਮੱਗਲਿੰਗ ਸਬੰਧੀ ਮੁੱਦਿਆਂ ’ਤੇ ਸਹਿਯੋਗ ਨੂੰ ਮਜ਼ਬੂਤ ਬਣਾਇਆ ਜਾ ਸਕੇ।