UK News

ਬ੍ਰਿਟੇਨ ‘ਚ 40 ਸਾਲ ਦੀ ਉਮਰ ਤੱਕ ਦੇ ਲੋਕਾਂ ਨੂੰ ਆਕਸਫੋਰਡ-ਐਸਟ੍ਰਾਜ਼ੈਨੇਕਾ ਵੈਕਸੀਨ ਨਾ ਦੇਣ ‘ਤੇ ਵਿਚਾਰ

ਲੰਡਨ : ਬ੍ਰਿਟੇਨ ਨੇ ਆਕਸਫੋਰਡ-ਐਸਟ੍ਰਾਜ਼ੈਨੇਕਾ ਦੀ ਕੋਰੋਨਾ ਵੈਕਸੀਨ ਤੋਂ ਬਣ ਰਹੇ ਜਾਨਲੇਵਾ ਖੂਨ ਦੇ ਥੱਕੇ ਜੰਮਦੇ ਦੇਖਦੇ ਹੋਏ 40 ਸਾਲ ਤੋਂ ਘੱਟ ਲੋਕਾਂ ਨੂੰ ਇਹ ਵੈਕਸੀਨ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ 40 ਸਾਲ ਅਤੇ ਉਸ ਤੋਂ ਘੱਟ ਉਮਰ ਦੇ ਲੋਕਾਂ ਲਈ ਬ੍ਰਿਟੇਨ ਇਕ ਦੂਜੀ ਵੈਕਸੀਨ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ। ਦਾਅਵਾ ਕੀਤਾ ਗਿਆ ਹੈ ਕਿ ਕਈ ਬਾਲਗਾਂ ਵਿਚ ਮਾੜੇ ਪ੍ਰਭਾਵ ਦੇਖੇ ਜਾਣ ਦੇ ਬਾਅਦ ਸਲਾਹਕਾਰਾਂ ਨੇ ਸਿਹਤ ਮੰਤਰੀ ਮੈਟ ਹੈਂਕਾਕ ਨੂੰ ਪੱਤਰ ਲਿਖ ਕੇ ਇਹ ਸੁਝਾਅ ਦਿੱਤਾ ਹੈ। ਆਕਸਫੋਰਡ ਦੀ ਵੈਕਸੀਨ ਨੂੰ ਭਾਰਤ ਵਿਚ 18 ਸਾਲ ਤੱਕ ਦੀ ਉਮਰ ਦੇ ਲੋਕਾਂ ਨੂੰ ਲਗਾਈ ਜਾ ਰਹੀ ਹੈ

ਮਾਹਰਾਂ ਦਾ ਮੰਨਣਾ ਹੈ ਕਿ ਨੌਜਵਾਨਾਂ ਵਿਚ ਖੂਨ ਦੇ ਥੱਕੇ ਜੰਮਣ ਦਾ ਖਤਰਾ ਕਾਫੀ ਵੱਧ ਗਿਆ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਸੁਝਾਅ ਦਿੱਤਾ ਸੀਕਿ ਜਿਹੜੇ ਲੋਕਾਂ ਦੀ ਉਮਰ 30 ਸਾਲ ਤੱਕ ਹੈ ਅਤੇ ਉਹਨਾਂ ਨੂੰ ਕੋਈ ਸਿਹਤ ਸਮੱਸਿਆ ਨਹੀਂ ਹੈ, ਉਹਨਾਂ ਨੂੰ ਫਾਈਜ਼ਰ ਜਾਂ ਮੋਡਰਨਾ ਜਿਹੀਆਂ ਕੰਪਨੀਆਂ ਦੇ ਟੀਕੇ ਲਗਾਏ ਜਾਣ। ਭਾਵੇਂਕਿ ਹੁਣ ਉਸ ਉਮਰ ਨੂੰ 40 ਤੱਕ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਅਖ਼ਬਾਰ ਇੰਡੀਪੈਂਡੇਂਟ ਮੁਤਾਬਕ ਅੱਜ ਇਸ ਫ਼ੈਸਲੇ ਦਾ ਐਲਾਨ ਹੋ ਜਾਵੇਗਾ।242 ਮਾਮਲੇ ਆਏ ਸਾਹਮਣੇ
ਤਾਜ਼ਾ ਅੰਕੜਿਆਂ ਮੁਤਾਬਕ ਹਰੇਕ 10 ਲੱਖ ਡੋਜ਼ ‘ਤੇ ਖੂਨ ਦੇ ਥੱਕੇ ਜੰਮਣ ਦੇ 10.5 ਮਾਮਲੇ ਸਾਹਮਣੇ ਆਏ ਹਨ। ਬ੍ਰਿਟੇਨ ਵਿਚ ਆਕਸਫੋਰਡ ਦੀ ਵੈਕਸੀਨ ਲਗਾਏ ਜਾਣ ਦੇ ਬਾਵਜੂਦ ਖੂਨ ਦੇ ਥੱਕੇ ਬਣਨ ਦੇ 242 ਦੁਰਲੱਭ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਡੈਨਮਾਰਕ ਨੇ ਕੋਰੋਨਾ ਵਾਇਰਸ ਦੇ ਵੱਧਦੇ ਖਤਰਿਆਂ ਦੇ ਵਿਚ ਆਕਸਫੋਰਡ-ਐਸਟ੍ਰਾਜ਼ੈਨੇਕਾ ਦੀ ਕੋਵਿਡ ਵੈਕਸੀਨ ‘ਤੇ ਪੂਰਨ ਰੋਕ ਲਗਾ ਦਿੱਤੀ ਸੀ। ਅਜਿਹੀ ਪਾਬੰਦੀ ਲਗਾਉਣ ਵਾਲਾ ਇਹ ਯੂਰਪ ਦਾ ਪਹਿਲਾ ਦੇਸ਼ ਵੀ ਬਣ ਗਿਆ ਸੀ। ਇਸ ਤੋਂ ਪਹਿਲਾਂ ਵੀ ਵੈਕਸੀਨ ਦਿੱਤੇ ਜਾਣ ਦੇ ਬਾਅਦ ਖੂਨ ਦੇ ਥੱਕੇ ਜੰਮਣ ਦੇ ਸ਼ੱਕ ਵਿਚ ਕਈ ਯੂਰਪੀ ਦੇਸ਼ ਪਹਿਲਾਂ ਵੀ ਇਸ ਨੂੰ ਕੁਝ ਸਮੇਂ ਲਈ ਬੰਦ ਕਰ ਚੁੱਕੇ ਹਨ। ਭਾਵੇਂਕਿ ਮਾਹਰਾਂ ਦਾ ਦਾਅਵਾ ਹੈ ਕਿ ਅਜਿਹੀਆਂ ਘਟਨਾਵਾਂ ਦੁਰਲੱਭ ਹਨ।