UK News

ਬ੍ਰਿਟੇਨ ਦੀ ਲੋਕਾਂ ਨੂੰ ਅਫਗਾਨਿਸਤਾਨ ‘ਚੋਂ ਕੱਢਣ ਲਈ ਤਾਲਿਬਾਨ ਨਾਲ ਗੱਲਬਾਤ ਜਾਰੀ

ਲੰਡਨ-ਬ੍ਰਿਟੇਨ ਸਰਕਾਰ ਅਫਗਾਨਿਸਤਾਨ ਤੋਂ ਆਪਣੇ ਬਚੇ ਹੋਏ ਫੌਜੀਆਂ ਅਤੇ ਯੋਗ ਅਫਗਾਨਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਕਰਨ ਲਈ ਤਾਲਿਬਾਨ ਨਾਲ ਗੱਲਬਾਤ ਕਰ ਰਹੀ ਹੈ ਅਤੇ ਉਸ ਨੇ ਅਫਗਾਨ ਸ਼ਰਨਾਰਥੀਆਂ ਲਈ ‘ਆਪਰੇਸ਼ਨ ਵਾਰਮ ਵੈਲਕਮ’ ਦੀ ਸ਼ੁਰੂਆਤ ਕੀਤੀ ਹੈ। ਬ੍ਰਿਟੇਨ ‘ਚ ਪ੍ਰਧਾਨ ਮੰਤਰੀ ਦੀ ਅਧਿਕਾਰਤ ਰਿਹਾਇਸ਼ ਅਤੇ ਦਫ਼ਤਰ ਡਾਊਨਿੰਗ ਸਟ੍ਰੀਟ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸਿਆ ਜਾਂਦਾ ਹੈ ਕਿ ਬ੍ਰਿਟਿਸ਼ ਅਧਿਕਾਰੀਆਂ ਅਤੇ ਤਾਲਿਬਾਨ ਦੇ ਚੋਟੀ ਦੇ ਮੈਂਬਰਾਂ ਨਾਲ ਗੱਲ਼ਬਾਤ ਕਤਰ ਦੇ ਦੋਹਾ ‘ਚ ਹੋਣ ਜਾ ਰਹੀ ਹੈ। ਕਿਸੇ ਤੀਸਰੇ ਦੇਸ਼ ਰਾਹੀਂ ਲੋਕਾਂ ਦੀ ਵਾਪਸੀ ‘ਚ ਮਦਦ ਲਈ ਬ੍ਰਿਟੇਨ ਸੰਕਟ ਦੇ ਸਮੇਂ ਅਜਿਹੇ ਮਾਮਲਿਆਂ ਨਾਲ ਨਜਿੱਠਣ ‘ਚ ਸਮਰੱਥ 15 ਮਾਹਿਰਾਂ ਨੂੰ ਵੀ ਪਾਕਿਸਤਾਨ ਉਜਬੇਕਿਸਤਾਨ ਅਤੇ ਤਜਾਕਿਸਤਾਨ ‘ਚ ਬ੍ਰਿਟਿਸ਼ ਡਿਪਲੋਮੈਟਾਂ ਨੂੰ ਉਨ੍ਹਾਂ ਦੇ ਕਾਰਜ ‘ਚ ਮਦਦ ਲਈ ਭੇਜ ਰਿਹਾ ਹੈ।

ਇਸ ਮੁਹਿੰਮ ਦਾ ਕੇਂਦਰ ਬ੍ਰਿਟਿਸ਼ ਨਾਗਰਿਕਾਂ, ਦੁਭਾਸ਼ੀਆ ਅਤੇ ਬ੍ਰਿਟੇਨ ਵੱਲੋਂ ਨੌਕਰੀ ‘ਤੇ ਰੱਖੇ ਗਏ ਹੋਰ ਅਫਗਨਾਂ ਦੀ ਮਦਦ ਕਰਨਾ ਹੈ। ਡਾਊਨਿੰਗ ਸਟ੍ਰੀਟ ਦੇ ਬੁਲਾਰੇ ਨੇ ਦੱਸਿਆ ਕਿ ਅਫਗਾਨਿਸਤਾਨ ਤੋਂ ਵਾਪਸੀ ਲਈ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਪ੍ਰਤੀਨਿਧੀ ਸਾਈਮਨ ਗੈਸ ਨੇ ਦੋਹਾ ਦੀ ਯਾਤਰਾ ਕੀਤੀ ਹੈ ਅਤੇ ਬ੍ਰਿਟਿਸ਼ ਨਾਗਰਿਕਾਂ ਅਤੇ ਪਿਛਲੇ 20 ਸਾਲਾਂ ‘ਚ ਸਾਡੇ ਨਾਲ ਕੰਮ ਕਰਨ ਵਾਲੇ ਅਫਗਾਨਾਂ ਦੀ ਅਫਗਾਨਿਸਤਾਨ ਤੋਂ ਸੁਰੱਖਿਅਤ ਵਾਪਸੀ ਦੇ ਮਹੱਤਵ ਨੂੰ ਰੇਖਾਂਕਿਤ ਕਰਨ ਲਈ ਸੀਨੀਅਰ ਤਾਲਿਬਾਨ ਪ੍ਰਤੀਨਿਧੀਆਂ ਨਾਲ ਬੈਠਕ ਕਰ ਰਹੇ ਹਨ।

 

ਇਹ ਕਦਮ ਨਾਟੋ ਫੌਜੀਆਂ ਦੇ ਖੇਤਰ ਤੋਂ ਬਾਹਰ ਨਿਕਲਣ ਦੀ 31 ਅਗਸਤ ਦੀ ਸਮੇਂ-ਸੀਮਾ ਦੇ ਪੂਰਾ ਹੋਣ ਤੋਂ ਬਾਅਦ ਚੁੱਕਿਆ ਗਿਆ ਹੈ, ਹਾਲਾਂਕਿ ਤਾਲਿਬਾਨ ਅੱਗੇ ਵੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਦੀ ਇਜਾਜ਼ਤ ਦੇਣ ਲਈ ਸਹਿਮਤ ਹੋ ਗਿਆ ਹੈ। ਇਸ ਦਰਮਿਆਨ ਡਾਊਨਿੰਗ ਸਟ੍ਰੀਟ ਨੇ ਕਿਹਾ ਕਿ ਬ੍ਰਿਟੇਨ ਆਉਣ ਵਾਲੇ ਅਫਗਾਨਾਂ ਨੂੰ ਆਪਣੇ ਜੀਵਨ ਨੂੰ ਫਿਰ ਤੋਂ ਪਟੜੀ ‘ਤੇ ਲਿਆਉਣ, ਕੰਮ ਲੱਭਣ, ਸਿੱਖਿਆ ਪਾਉਣ ਅਤੇ ਆਪਣੇ ਸਥਾਨਕ ਸਮੂਹਾਂ ਨੂੰ ਇਕਜੁੱਟ ਕਰਨ ਲਈ ਜ਼ਰੂਰੀ ਮਹਤੱਵਪੂਰਨ ਸਮਰਥਨ ਦੇਣ ਦੇ ਇਰਾਦੇ ਨਾਲ ‘ਆਪਰੇਸ਼ਨ ਫਾਰਮ ਵੈਲਕਮ’ ਵਜੋਂ ਸਰਕਾਰ ਦੇ ਪੱਧਰ ‘ਤੇ ਇਕ ਮਹਤੱਵਪੂਰਨ ਕੋਸ਼ਿਸ਼ ਚੱਲ ਰਹੀ ਹੈ।