World

ਬ੍ਰਿਟੇਨ ਦੇ ਸਵਾਮੀਨਾਰਾਇਣ ਸਕੂਲ ਨੇ ਜੁਲਾਈ 2019 ‘ਚ ਬੰਦ ਹੋਣ ਦਾ ਕੀਤਾ ਐਲਾਨ

ਲੰਡਨ— ਬ੍ਰਿਟੇਨ ‘ਚ ਮਸ਼ਹੂਰ ਹਿੰਦੂ ਮਤ ਵਾਲੇ ਨਿੱਜੀ ਸਕੂਲਾਂ ‘ਚੋਂ ਇਕ ਸਵਾਮੀਨਾਰਾਇਣ ਸਕੂਲ ਨੇ ਮੰਗਲਵਾਰ ਨੂੰ ਵਧਦੀਆਂ ਰੈਗੂਲੇਟਰੀ ਲੋੜਾਂ, ਵਿਦਿਆਰਥੀਆਂ ਦੀ ਘੱਟਦੀ ਗਿਣਤੀ, ਅਧਿਆਪਕਾਂ ਦੀ ਭਰਤੀ ‘ਚ ਮੁਸ਼ਕਲਾਂ ਦੇ ਕਾਰਨ ਅਗਲੇ ਸਾਲ ਜੁਲਾਈ ਤੋਂ ਬੰਦ ਹੋਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨੇ ਕਈਆਂ ਨੂੰ ਹੈਰਾਨ ਤੇ ਨਿਰਾਸ਼ ਕਰ ਦਿੱਤਾ ਹੈ।
ਬ੍ਰੇਂਟ ਸਥਿਤ ਇਸ ਸਕੂਲ ਨੂੰ ਸੰਚਾਲਿਤ ਕਰਨ ਵਾਲੀ ਸੰਸਥਾ ‘ਅਕਸ਼ਰ ਐਜੂਕੇਸ਼ਨਲ ਟਰੱਸਟ’ ਨੇ ਇਕ ਬਿਆਨ ‘ਚ ਕਿਹਾ ਕਿ ਉਸ ਦੀ ਯੋਜਨਾ ਜੁਲਾਈ 2020 ਤੱਕ ਸਿੱਖਿਆ ਦਾ ਖੇਤਰ ਪੂਰੀ ਤਰ੍ਹਾਂ ਨਾਲ ਛੱਡਣ ਦੀ ਹੈ। ਉਸ ਨੇ ਵਧਦੀਆਂ ਰੈਗੂਲੇਟਰੀ ਲੋੜਾਂ, ਅਧਿਆਪਕਾਂ ਦੀ ਭਰਤੀ ਤੇ ਸੰਸਥਾ ‘ਚ ਬਣੇ ਰਹਿਣ ‘ਚ ਮੁਸ਼ਕਲਾਂ, ਵਿਦਿਆਰਥੀਆਂ ਦੀ ਘੱਟਦੀ ਗਿਣਤੀ ਆਦਿ ਨੂੰ ਆਪਣੇ ਫੈਸਲੇ ਦਾ ਕਾਰਨ ਦੱਸਿਆ। ਸਾਲ 1992 ‘ਚ ਸਥਾਪਿਤ ਸਵਾਮੀਨਾਰਾਇਣ ਸਕੂਲ ਭਾਰਤੀ ਮੂਲ ਦੇ ਭਾਈਚਾਰੇ ‘ਚ ਲੋਕਪ੍ਰਿਯ ਹੈ।