India News

ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਦਿੱਤਾ ਜਾਵੇ ਭਾਰਤ ਰਤਨ, ਮਨੀਸ਼ ਤਿਵਾੜੀ ਦੀ ਮੋਦੀ ਨੂੰ ਅਪੀਲ

ਨਵੀਂ ਦਿੱਲੀ: ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਭਾਰਤ ਦੇ ਸਰਬੋਤਮ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖ ਕੇ ਉਨ੍ਹਾਂ ਇਹ ਮੰਗ ਕੀਤੀ ਹੈ। ਪੱਤਰ ‘ਚ ਮਨੀਸ਼ ਤਿਵਾੜੀ ਨੇ ਲਿਖਿਆ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵੱਲੋਂ ਬ੍ਰਿਟਿਸ਼ ਹੁਕਮਤ ਦੇ ਕੀਤੇ ਵਿਰੋਧ ਨੇ ਦੇਸ਼ਭਗਤਾਂ ਦੀ ਇਕ ਪੂਰੀ ਪੀੜ੍ਹੀ ਨੂੰ ਪ੍ਰੇਰਿਤ ਕੀਤਾ।

25 ਅਕਤੂਬਰ ਨੂੰ ਲਿੱਖੇ ਪੱਤਰ ‘ਚ ਉਨ੍ਹਾਂ ਕਿਹਾ, ‘ਮੈਂ ਇਨ੍ਹਾਂ ਤੱਥਾਂ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਬ੍ਰਿਟਿਸ਼ ਹੁਕਮਤ ਦੇ ਕੀਤੇ ਵਿਰੋਧ ਨੇ ਦੇਸ਼ਭਗਤਾਂ ਦੀ ਇਕ ਪੂਰੀ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਤੇ ਬਾਅਦ ‘ਚ 23 ਮਾਰਚ, 1931 ਨੂੰ ਉਨ੍ਹਾਂ ਨੇ ਬਲਿਦਾਨ ਦਿੱਤਾ।