India News

ਭਾਰਤੀ ਜਵਾਨਾਂ ਨੇ ਮਾਰ ਮੁਕਾਇਆ ਪਾਕਿਸਤਾਨੀ ਜੈਸ਼–ਏ–ਮੁਹੰਮਦ ਦਾ ਕਮਾਂਡਰ

ਸ੍ਰੀਨਗਰ (ਜੰਮੂ–ਕਸ਼ਮੀਰ)-ਪਾਕਿਸਤਾਨ ਸਥਿਤ ਦਹਿਸ਼ਤਗਰਦ ਜੱਥੇਬੰਦੀ ਜੈਸ਼–ਏ–ਮੁਹੰਮਦ ਦਾ ਚੋਟੀ ਦਾ ਇੱਕ ਕਮਾਂਡਰ ਮੁੰਨਾ ਭਾਈ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਭਾਰਤੀ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਹੈ।
ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਰਾਤ ਭਰ ਮੁਕਾਬਲਾ ਚੱਲਦਾ ਰਿਹਾ ਹੈ ਤੇ ਉੱਥੇ ਮੁੰਨਾ ਭਾਈ ਦਾ ਇੱਕ ਹੋਰ ਸਾਥੀ ਜ਼ੀਨਤ–ਉਲ–ਇਸਲਾਮ ਨਿਵਾਸੀ ਸ਼ੋਪੀਆਂ ਵੀ ਮਾਰਿਆ ਗਿਆ ਹੈ।
ਮੁੰਨਾ ਲਾਹੌਰੀ ਨੂੰ ਛੋਟਾ ਬਰਮੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਤੇ ਉਹ ਮੂਲ ਰੂਪ ਵਿੱਚ ਪਾਕਿਸਤਾਨ ਦਾ ਹੀ ਵਸਨੀਕ ਸੀ। ਇਸ ਨੇ ਪਾਕਿਸਤਾਨੀ ਜੈਸ਼ ਦੇ ਇੱਕ ਹੋਰ ਕਮਾਂਡਰ ਇਸਮਾਇਲ ਨਾਲ ਮਿਲ ਦੱਖਣੀ ਕਮਿਸ਼ਨਰ ਵਿੱਚ ਕਈ ਛੋਟੇ–ਮੋਟੇ ਬੰਬ ਧਮਾਕੇ ਕੀਤੇ ਸਨ।
ਇਹ ਨਾ ਸਿਰਫ਼ ਬੰਬ ਧਮਾਕੇ ਹੀ ਕਰਦੇ ਰਹੇ, ਸਗੋਂ ਇਹ ਦੱਖਣੀ ਕਸ਼ਮੀਰ ਵਿੱਚ ਹੋਰ ਸਾਥੀ ਅੱਤਵਾਦੀਆਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਵੀ ਦਿੰਦੇ ਸਨ। ਇਹ ਕਸ਼ਮੀਰ ਵਾਦੀ ਵਿੱਚ ਰਹਿੰਦੇ ਭੋਲੇ–ਭਾਲੇ ਨੌਜਵਾਨਾਂ ਨੂੰ ਵਰਗਲਾਉਂਦੇ ਤੇ ਭਰਮਾਉਂਦੇ ਵੀ ਰਹੇ ਹਨ।
ਇਨ੍ਹਾਂ ਦੀ ਕਥਿਤ ਪ੍ਰੇਰਣਾ ਸਦਕਾ ਹੀ ਕਸ਼ਮੀਰੀ ਨੌਜਵਾਨ ਕੁਰਾਹੇ ਪੈਂਦੇ ਰਹੇ ਹਨ। ਅਜਿਹੇ ਹੋਰ ਬਹੁਤ ਸਾਰੇ ਜੈਸ਼ ਕਮਾਂਡਰ ਕਸ਼ਮੀਰ ਵਾਦੀ ਵਿੱਚ ਸਰਗਰਮ ਹਨ।
ਪੁਲਸ ਨੇ ਸਨਿੱਚਰਵਾਰ ਦੇਰ ਸ਼ਾਮੀਂ ਸ਼ੋਪੀਆਂ ਜ਼ਿਲ੍ਹੇ ਦੇ ਬਾਂਦੇ ਮੁਹੱਲਾ ਬੋਨਬਾਜ਼ਾਰ ਇਲਾਕੇ ਨੂੰ ਘੇਰਾ ਪਾ ਲਿਆ ਸੀ। ਫਿਰ ਰਾਤ ਭਰ ਮੁਕੱਦਮਾ ਚੱਲਦਾ ਰਿਹਾ ਹੈ।
19 ਸਾਲਾ ਮੁੰਨਾ ਭਾਈ ਪਿਛਲੇ ਸਾਲ ਗ਼ੈਰ–ਕਾਨੂੰਨੀ ਤਰੀਕੇ ਨਾਲ ਕੌਮਾਂਤਰੀ ਸਰਹੱਦ ਪਾਰ ਕਰ ਕੇ ਪਾਕਿਸਤਾਨ ਤੋਂ ਭਾਰਤ ਵਿੱਚ ਦਾਖ਼ਲ ਹੋਇਆ ਸੀ।