India News World

ਭਾਰਤੀ ਮੂਲ ਦੀ ਸਿਰਿਸ਼ਾ ਬਾਂਦਲਾ ਜਲਦ ਭਰੇਗੀ ਪੁਲਾੜ ਲਈ ‘ਉਡਾਣ’

ਵਾਸ਼ਿੰਗਟਨ: ਵਰਜਿਨ ਗੈਲੇਕਟਿਕ ਦੇ ਮਾਲਕ ਅਤੇ ਮਸ਼ਹੂਰ ਕਾਰੋਬਾਰੀ ਰਿਚਰਡ ਬ੍ਰੇਨਸਨ ਪੁਲਾੜ ਦੀ ਸੈਰ ‘ਤੇ ਜਾ ਰਹੇ ਹਨ। ਰਿਚਰਡ ਆਗਾਮੀ 11 ਜੁਲਾਈ ਨੂੰ ਪੁਲਾੜ ਦੇ ਸਫਰ ‘ਤੇ ਰਵਾਨਾ ਹੋਣਗੇ। ਇਸ ਦੌਰਾਨ ਉਹਨਾਂ ਨਾਲ ਭਾਰਤੀ ਵਿਚ ਜਨਮੀ ਸਿਰਿਸ਼ਾ ਬਾਂਦਲਾ ਵੀ ਜਾ ਰਹੀ ਹੈ। ਸਿਰਿਸ਼ਾ ਬਾਂਦਲਾ ਵਰਜਿਨ ਗੈਲੇਕਟਿਕ ਕੰਪਨੀ ਵਿਚ ਸਰਕਾਰੀ ਮਾਮਲਿਆਂ ਅਤੇ ਸੋਧ ਕੰਮ ਨਾਲ ਜੁੜੀ ਅਧਿਕਾਰੀ ਹੈ। ਰਿਚਰਡ ਨਾਲ 5 ਹੋਰ ਯਾਤਰੀ ਪੁਲਾੜ ਦੀ ਯਾਤਰਾ ‘ਤੇ ਜਾ ਰਹੇ ਹਨ। ਭਾਰਤ ਵਿਚ ਪੈਦਾ ਹੋਈ ਸਿਰਿਸ਼ਾ ਦੂਜੀ ਅਜਿਹੀ ਔਰਤ ਹੈ ਜੋ ਪੁਲਾੜ ਵਿਚ ਖਤਰਨਾਕ ਸਫਰ ‘ਤੇ ਜਾ ਰਹੀ ਹੈ।

 

ਸਿਰਿਸ਼ਾ ਬਾਂਦਲਾ ਆਂਧਰਾ ਪ੍ਰਦੇਸ਼ ਦੇ ਗੁੰਟੂਰ ਦੀ ਰਹਿਣ ਵਾਲੀ ਹੈ। ਉਹਨਾਂ ਤੋਂ ਪਹਿਲਾਂ ਭਾਰਤੀ ਮੂਲ ਦੀ ਬੇਟੀ ਕਲਪਨਾ ਚਾਵਲਾ ਪੁਲਾੜ ਵਿਚ ਗਈ ਸੀ ਪਰ ਬਦਕਿਸਮਤੀ ਨਾਲ ਸਪੇਸ ਸ਼ਟਲ ਕੋਲੰਬੀਆ ਹਾਦਸੇ ਵਿਚ ਉਹਨਾਂ ਦੀ ਮੌਤ ਹੋ ਗਈ। ਸਿਰਿਸ਼ਾ ਬਾਂਦਲਾ ਨੇ ਸਾਲ 2015 ਵਿਚ ਵਰਜਿਨ ਨੂੰ ਜੁਆਇਨ ਕੀਤਾ ਸੀ ਅਤੇ ਇਸ ਮਗਰੋਂ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

 

ਸਿਰਿਸ਼ਾ ਬਾਂਦਲਾ ਵਰਜਿਨ ਆਰਬਿਟ ਦੇ ਵਾਸ਼ਿੰਗਟਨ ਦੇ ਕੰਮਕਾਜ ਨੂੰ ਵੀ ਦੇਖਦੀ ਹੈ। ਇਸੇ ਕੰਪਨੀ ਨੇ ਹਾਲ ਹੀ ਵਿਚ ਬੋਇੰਗ 747 ਜਹਾਜ਼ ਦੀ ਮਦਦ ਨਾਲ ਇਕ ਸੈਟੇਲਾਈਟ ਨੂੰ ਪੁਲਾੜ ਵਿਚ ਲਾਂਚ ਕੀਤਾ ਸੀ। ਉਹਨਾਂ ਨੇ ਜੌਰਜਟਾਊਨ ਯੂਨੀਵਰਸਿਟੀ ਤੋਂ ਐੱਮ.ਬੀ.ਏ. ਕੀਤੀ ਹੈ। ਸਿਰਿਸ਼ਾ ਦੇ ਇਕ ਰਿਸ਼ਤੇਦਾਰ ਰਾਮਾਰਾਵ ਨੇ ਕਿਹਾ,”ਨਿਸ਼ਚਿਤ ਤੌਰ ‘ਤੇ ਸਭ ਤੋਂ ਚੰਗੀ ਗੱਲ ਇਹ ਹੋਵੇਗੀ ਕਿ ਉਹ ਰਿਚਰਡ ਨਾਲ ਪੁਲਾੜ ਵਿਚ ਜਾ ਰਹੀ ਹੈ। ਸਾਨੂੰ ਉਸ ‘ਤੇ ਮਾਣ ਹੈ। ਅਸੀਂ ਉਹਨਾਂ ਦੀ ਸੁਰਖਿੱਅਤ ਯਾਤਰਾ ਲਈ ਪ੍ਰਾਰਥਨਾ ਕਰਦੇ ਹਾਂ।”