World

ਭਾਰਤੀ ਮੂਲ ਦੇ ਪ੍ਰੋਫੈਸਰ ਹਾਵਰਡ ਯੂਨੀਵਰਸਿਟੀ ਦੇ ਨਵੇਂ ਵਾਈਸ ਪ੍ਰੋਵੋਸਟ ਨਾਮਜ਼ਦ

ਨਿਊਯਾਰਕ — ਹਾਵਰਡ ਬਿਜ਼ਨੈੱਸ ਸਕੂਲ ਵਿਚ ਕੰਮ ਕਰ ਰਹੇ ਭਾਰਤੀ ਮੂਲ ਦੇ ਇਕ ਪ੍ਰੋਫੈਸਰ ਨੂੰ ਹਾਵਰਡ ਯੂਨੀਵਰਸਿਟੀ ਦਾ ਨਵਾਂ ਵਾਈਸ ਪ੍ਰੋਵੋਸਟ ਨਾਮਜ਼ਦ ਕੀਤਾ ਗਿਆ ਹੈ। ਪ੍ਰੋਫੈਸਰ ਭਾਰਤ ਆਨੰਦ ਨੁੰ ‘ਐਡਵਾਂਸਿਸ ਇਨ ਲਰਨਿੰਗ’ ਲਈ ਵਾਈਸ ਪ੍ਰੋਵੋਸਟ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਹੈ। ਇਹ ਇਕ ਅਜਿਹੀ ਭੂਮਿਕਾ ਹੈ ਜੋ ਸਿਖਲਾਈ ਅਤੇ ਨਵੀਨਤਾ ਸਿੱਖਣ ‘ਤੇ ਕੇਂਦਰਿਤ ਹੈ।
ਪ੍ਰੋਫੈਸਰ ਆਨੰਦ ਅਕਤੂਬਰ ਵਿਚ ਪੀਟਰ ਬੋਲ ਦੇ ਰੂਪ ਵਿਚ ਨਵੇਂ ਵਾਈਟ ਪ੍ਰੋਵੋਸਟ ਫੌਰ ਐਡਵਾਂਸਿਸ ਇਨ ਲਰਨਿੰਗ (ਵੀ.ਪੀ.ਏ.ਐੱਲ.) ਦਾ ਚਾਰਜ ਸੰਭਾਲਣਗੇ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਹਾਵਰਡ ਬਿਜ਼ਨੈੱਸ ਸਕੂਲ ਦੇ ਪ੍ਰੋਫੈਸਰ ਆਨੰਦ ਸੀਨੀਅਰ ਐਸੋਸੀਏਟ ਡੀਨ ਅਤੇ ਐੱਚ.ਬੀ.ਐਕਸ. ਦੇ ਫੈਕਲਟੀ ਦੇ ਪ੍ਰਧਾਨ ਵੀ ਹਨ। ਆਨੰਦ ਨੇ ਕਿਹਾ ਕਿ ਉਹ ਆਪਣੀ ਯੂਨੀਵਰਸਿਟੀ ਵਿਚ ਵੱਡੀ ਭੂਮਿਕਾ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਹਨ ਅਤੇ ਨਾਲ ਹੀ ਨਵੇਂ ਮੌਕਿਆਂ ਲਈ ਉਤਸ਼ਾਹਿਤ ਹਨ।