World

ਭਾਰਤੀ ਮੂਲ ਦੇ ਬ੍ਰਿਟਿਸ਼ ਵਿਅਕਤੀ ਨੂੰ ਇਸਲਾਮ ਵਿਰੋਧੀ ਟਿੱਪਣੀ ਕਰਨ ‘ਤੇ ਹੋਈ ਜੇਲ

ਲੰਡਨ— ਭਾਰਤੀ ਮੂਲ ਦੇ ਇਕ ਬ੍ਰਿਟਿਸ਼ ਨਾਗਰਿਕ ਨੂੰ ਮੈਨਚੈਸਟਰ ਦੇ ਏਰਿਆਨਾ ਗ੍ਰੈਂਡ ਕੰਸਰਟ ‘ਚ ਹੋਏ ਅੱਤਵਾਦੀ ਹਮਲਿਆਂ ਦੇ ਮਾਮਲੇ ‘ਚ ਸੋਸ਼ਣ ਮੀਡੀਆ ‘ਤੇ ਪਿਛਲੇ ਸਾਲ ਇਸਲਾਮ ਵਿਰੋਧੀ ਟਿੱਪਣੀ ਕਰਨ ਦੇ ਕਾਰਨ 20 ਮਹੀਨਿਆਂ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਬਰਮਿੰਘਮ ਕ੍ਰਾਊਨ ਕੋਰਟ ‘ਚ ਬੀਤੇ ਦਿਨ ਰੋਡੇਨਨੇ ਚੰਦ ਨੂੰ ਆਨਲਾਈਨ ਨਸਲੀ ਨਫਰਤ ਫੈਲਾਉਣ ਦਾ ਦੋਸ਼ੀ ਪਾਇਆ ਗਿਆ ਤੇ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ। ਵੈਸਟ ਮਿਡਲੈਂਡ ਪੁਲਸ ਨੇ ਕਿਹਾ ਕਿ 31 ਸਾਲ ਦੇ ਚੰਦ ਨੂੰ ਸਜ਼ਾ ਮਿਲਣਾ ਉਨ੍ਹਾਂ ਲੋਕਾਂ ਦੇ ਲਈ ਇਕ ਚਿਤਾਵਨੀ ਹੈ ਜੋ ਕਿ ਭੜਕਾਊ ਸੰਦੇਸ਼ ਪੋਸਟ ਕਰਦੇ ਹਨ।