India News

ਭਾਰਤ ’ਚ ਕਰੋਨਾ ਦੇ 2,67,334 ਨਵੇਂ ਕੇਸ, 4,529 ਮੌਤਾਂ

ਨਵੀਂ ਦਿੱਲੀ, 19 ਮਈ

 

ਭਾਰਤ ’ਚ ਇੱਕੋ ਦਿਨ ਕਾਰਨ 4,529 ਹੋਰ ਲੋਕਾਂ ਦੀ ਮੌਤ ਹੋਣ ਨਾਲ ਕਰੋਨਾ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,83,248 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਇੱਕੋ ਦਿਨ ਕੋਵਿਡ-19 ਦੇ 2,67,334 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਦੇਸ਼ ਵਿੱਚ ਕਰੋਨਾ ਕੇਸਾਂ ਦੀ ਕੁੱਲ ਗਿਣਤੀ 2,54,96,330 ਹੋ ਗਈ। ਅੰਕੜਿਆਂ ਮੁਤਾਬਕ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਘਟੀ ਹੈ ਅਤੇ ਦੇੇਸ਼ ’ਚ ਹੁਣ ਤਕ 32,26,719 ਕਰੋਨਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਹ ਕੁੱਲ ਕੇਸਾਂ ਦਾ 12.66 ਫ਼ੀਸਦੀ ਬਣਦੇ ਹਨ। ਹੁਣ ਤੱਕ 2,19,86,363 ਮਰੀਜ਼ ਇਸ ਲਾਗ ਤੋਂ ਉੱਭਰ ਵੀ ਚੁੱਕੇ ਹਨ। ਮਰੀਜ਼ਾਂ ਦੇ ਠੀਕ ਹੋਣ ਦੀ ਦਰ 86.23 ਫ਼ੀਸਦੀ ਅਤੇ ਮੌਤ ਦਰ 1.11 ਫ਼ੀਸਦੀ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਹੁਣ ਤੱਕ ਜਿਨ੍ਹਾਂ ਲੋਕਾਂ ਦੀ ਕਰੋਨਾ ਕਾਰਨ ਮੌਤ ਹੋਈ ਹੈ ਉਨ੍ਹਾਂ ਵਿੱਚੋਂ 70 ਫ਼ੀਸਦੀ ਤੋਂ ਵੱਧ ਮਰੀਜ਼ਾਂ ਨੂੰ ਹੋਰ ਬਿਮਾਰੀਆਂ ਵੀ ਸਨ। ਮੰਤਰਾਲੇ ਨੇ ਆਪਣੀ ਵੈੱਬਸਾਈਟ ’ਤੇ ਕਿਹਾ ਕਿ ਇਸ ਦੇ ਅੰਕੜਿਆਂ ਦਾ ਮੇਲ ਆਈਸੀਐੱਮਆਰ ਦੇ ਅੰਕੜਿਆਂ ਨਾਲ ਕੀਤਾ ਜਾ ਰਿਹਾ ਹੈ।