India News

ਭਾਰਤ ’ਚ ਕੋਰੋਨਾ ਟੀਕਾਕਰਨ ਨੇ ਫੜ੍ਹੀ ਰਫ਼ਤਾਰ, ਹੁਣ ਤੱਕ 55 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੀ ਵੈਕਸੀਨ

ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ’ਚ ਕੋਰੋਨਾ ਰੋਕੂ ਟੀਕੇ ਦੀਆਂ ਹੁਣ  ਤੱਕ 55 ਕਰੋੜ ਤੋਂ ਵੱਧ ਖੁਰਾਕਾਂ ਲਾਈਆਂ ਜਾ ਚੁਕੀਆ ਹਨ। ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੋਮਵਾਰ ਦੁਪਹਿਰ ਬਾਅਦ ਕੀਤੇ ਗਏ ਇਕ ਟਵੀਟ ’ਚ ਕਿਹਾ,‘‘ਰਿਕਾਰਡ ਪ੍ਰਗਤੀ ਦੇ ਅਧੀਨ, ਭਾਰਤ ’ਚ ਕੋਰੋਨਾ ਰੋਕੂ ਟੀਕੇ ਦੀ 55 ਕਰੋੜ ਤੋਂ ਵੱਧ ਖੁਰਾਕਾਂ ਲਾਈਆਂ ਜਾ ਚੁਕੀਆਂ ਹਨ।’’ ਭਾਰਤ ਨੂੰ ਕੋਰੋਨਾ ਰੋਕੂ ਟੀਕਾਕਰਨ ਦੇ ਅਧੀਨ 10 ਕਰੋੜ ਦਾ ਅੰਕੜਾ ਛੂਹਣ ’ਚ 85 ਦਿਨ ਦਾ ਸਮਾਂ ਲੱਗਾ ਸੀ। ਇਸ ਤੋਂ ਬਾਅਦ 20 ਕਰੋੜ ਤੋਂ ਵੱਧ ਦੇ ਅੰਕੜੇ ਤੱਕ ਪਹੁੰਚਣ ’ਚ 45 ਦਿਨ ਅਤੇ 30 ਕਰੋੜ ਤੋਂ ਵੱਧ ਦਾ ਅੰਕੜਾ ਛੂਹਣ ’ਚ 29 ਦਿਨ ਲੱਗੇ ਸਨ।

 

ਇਸ ਤੋਂ ਬਾਅਦ ਦੇਸ਼ ਨੂੰ 40 ਕਰੋੜ ਦਾ ਅੰਕੜਾ ਛੂਹਣ ’ਚ 24 ਦਿਨ ਅਤੇ ਫਿਰ 6 ਅਗਸਤ ਨੂੰ 50 ਕਰੋੜ ਦਾ ਅੰਕੜਾ ਪਾਰ ਕਰਨ ’ਚ 20 ਦਿਨ ਹੋਰ ਲੱਗੇ ਸਨ। 14 ਅਗਸਤ ਨੂੰ ਇਹ ਅੰਕੜਾ 54 ਕਰੋੜ ਤੋਂ ਵੱਧ ਹੋ ਗਿਆ ਸੀ। ਦੇਸ਼ਵਿਆਪੀ ਕੋਰੋਨਾ ਰੋਕੂ ਟੀਕਾਕਰਨ 16 ਜਨਵਰੀ ਤੋਂ ਸਿਹਤ ਕਰਮੀਆਂ ਨੂੰ ਟੀਕਾ ਲਾਉਣ ਨਾਲ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ 2 ਫਰਵਰੀ ਤੋਂ ਫਰੰਟਲਾਈਨ ਦੇ ਕਰਮੀਆਂ ਲਈ ਇਸ ਦੀ ਸ਼ੁਰੂਆਤ ਹੋਈ ਸੀ। ਕੋਰੋਨਾ ਰੋਕੂ ਟੀਕਾਕਰਨ ਦੇ ਅਗਲੇ ਪੜਾਅ ਦੀ ਸ਼ੁਰੂਆਤ ਇਕ ਮਾਰਚ ਨੂੰ ਹੋਈ ਸੀ, ਜਿਸ ’ਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਵੱਖ-ਵੱਖ ਬੀਮਾਰੀਆਂ ਨਾਲ ਪੀੜਤ 45 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਬਾਅਦ ਇਕ ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਸੀ। ਸਰਕਾਰ ਨੇ ਇਸ ਤੋਂ ਬਾਅਦ ਇਕ ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਸੀ।