India News

ਭਾਰਤ ’ਚ ਪਾਏ ਗਏ ਕੋਰੋਨਾ ਵਾਇਰਸ ਦੇ ਡੇਲਟਾ ਵੈਰੀਅੰਟ ਤੋਂ ਕਈ ਦੇਸ਼ ਪ੍ਰੇਸ਼ਾਨ

 ਭਾਰਤ ’ਚ ਮੌਜੂਦ ਕੋਰੋਨਾ ਵਾਇਰਸ ਦਾ ਡੇਲਟਾ ਵੈਰੀਅੰਟ ਹੁਣ ਕਮਜ਼ੋਰ ਪੈ ਰਿਹਾ ਹੈ। ਇਸ ਦੇ ਕਾਰਨ ਹੀ ਦੇਸ਼ ’ਚ ਦੂਸਰੀ ਲਹਿਰ ਆਈ ਸੀ। ਇਸ ਵਾਇਰਸ ਕਾਰਨ ਪੂਰੀ ਦੁਨੀਆ ਹੁਣ ਪ੍ਰੇਸ਼ਾਨ ਹੈ। ਇਸ ਕਾਰਨ ਦੁਨੀਆ ਦੇ ਕਈ ਦੇਸ਼ਾਂ ’ਚ ਕੋਰੋਨਾ ਇਨਫੈਕਸ਼ਨ ਦੀ ਗਿਣਤੀ ਹੇਠਾਂ ਨਹੀਂ ਆ ਰਹੀ ਹੈ। ਯੂਨਾਈਟਿਡ ਕਿੰਗਡਮ ’ਚ ਡੇਲਟਾ ਵੈਰੀਅੰਟ ਨੂੰ ਪਹਿਲੇ ਬੀ.1.617.2 ਪੁਕਾਰਿਆ ਜਾਂਦਾ ਸੀ। ਹਾਲ ਹੀ ਵਿਚ ਡਬਲਯੂ. ਐੱਚ. ਓ. ਨੇ ਸਾਰੀ ਵੈਰੀਅੰਟ ਨੂੰ ਨਾਂ ਦਿੱਤੇ ਹਨ। ਜਿਸ ਵਿਚ ਇਸ ਕੋਰੋਨਾ ਵੈਰੀਅੰਟ ਨੂੰ ਡੇਲਟਾ ਵੈਰੀਅੰਟ ਬੁਲਾਇਆ ਜਾ ਰਿਹਾ ਹੈ। ਇਸ ਵੈਰੀਅੰਟ ਨੂੰ ਪਿਛਲੇ ਸਾਲ ਅਕਤੂਬਰ 2020 ਨੂੰ ਭਾਰਤ ’ਚ ਦਰਜ ਕੀਤਾ ਗਿਆ ਸੀ। ਪਬਲਿਕ ਹੈਲਥ ਇੰਗਲੈਂਡ (ਪੀ. ਐੱਚ. ਈ.) ਨੇ ਕਿਹਾ ਹੈ ਕਿ ਸੂਚੀਬੱਧ ਨਮੂਨਿਆਂ ਵਿਚੋਂ 61 ਫੀਸਦੀ ਹੁਣ ਡੇਲਟਾ ਵੈਰੀਅੰਟ (ਬੀ.1.617.2) ਦੇ ਹਨ। ਯੂ. ਕੇ. ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਕਿ ਡੇਲਟਾ ਵੈਰੀਅੰਟ ਅਲਫਾ ਵੈਰੀਅੰਟ ਤੋਂ 40 ਫੀਸਦੀ ਜ਼ਿਆਦਾ ਇਨਫੈਕਟਿਡ ਹੈ।

ਕੀ ਹੈ ਕੋਵਿਡ-19 ਦਾ ਡੇਲਟਾ ਵੈਰੀਅੰਟ
ਸਾਰਸ ਕੋਵ-2 ਦੇ ਕਈ ਵੈਰੀਅੰਟ ਵਿਸ਼ਵ ਪੱਧਰ ’ਤੇ ਘੁੰਮ ਰਹੇ ਹਨ। ਇਸ ਵਿਚੋਂ ਇਕ ਵੰਸ਼ ਬੀ.1.617 ਵੀ ਹੈ, ਜਿਸ ਨੂੰ ਇਸ ਸਾਲ ਦੀ ਸ਼ੁਰੂਆਤ ’ਚ ਭਾਰਤ ’ਚ ਲੱਭਿਆ ਗਿਆ ਸੀ। ਸ਼ੁਰੂਆਤੀ ਸਬੂਤ ਦੱਸਦੇ ਹਨ ਕਿ ਇਸਦੀ ਉਪ-ਵੰਸ਼ ਬੀ.1.617.2 ਜਿਸਨੂੰ ਡੇਲਟਾ ਵੈਰੀਅੰਟ ਦੇ ਰੂਪ ’ਚ ਜਾਣਿਆ ਜਾਂਦਾ ਹੈ, ਸਮਕਾਲੀਨ ਵੰਸ਼ਾਵਲੀ ਦੀ ਤੁਲਨਾ ’ਚ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲਾ ਹੈ। ਡਬਲਯੂ. ਐੱਚ. ਓ. ਨੇ 31 ਮਈ 2021 ਨੂੰ ਇਨ੍ਹਾਂ ਵੈਰੀਅੰਟਸ ਦੇ ਨਾਂ ਆਪਣੀ ਵੈੱਬਸਾਈਟ ’ਤੇ ਪਾਏ ਹਨ ਤਾਂ ਜੋ ਇਸਦੀ ਭਿਆਨਕਤਾ ਦੇ ਅਨੁਰੂਪ ਇਨ੍ਹਾਂ ਨੂੰ ਬੁਲਾਇਆ ਜਾ ਸਕੇ। ਸਤੰਬਰ 2020 ’ਚ ਯੂਨਾਈਟਿਡ ਕਿੰਗਡਮ ’ਚ ਮਿਲੇ ਬੀ.1.1.7 ਵੈਰੀਅੰਟ ਨੂੰ ਵਿਸ਼ਵ ਸਿਹਤ ਸੰਗਠਨ ਨੇ ਅਲਫਾ ਨਾਂ ਦਿੱਤਾ ਹੈ। ਮਈ 2020 ’ਚ ਦੱਖਣੀ ਅਫਰੀਕਾ ’ਚ ਮਿਲੇ ਵੈਰੀਅੰਟ ਬੀ.1.351 ਨੂੰ ਬੀਟਾ ਦਾ ਲੇਬਲ ਮਿਲਿਆ ਹੈ। ਨਵੰਬਰ 2020 ’ਚ ਬ੍ਰਾਜ਼ੀਲ ’ਚ ਮਿਲੇ ਕੋਵਿਡ-19 ਵੈਰੀਅੰਟ ਪੀ.1 ਨੂੰ ਗਾਮਾ ਬੁਲਾਇਆ ਜਾਏਗਾ। ਜਦਕਿ, ਭਾਰਤ ’ਚ ਅਕਤੂਬਰ 2020 ’ਚ ਮਿਲੇ ਵੈਰੀਅੰਟ ਬੀ.1.617.2 ਨੂੰ ਡੇਲਟਾ ਨਾਂ ਦਿੱਤਾ ਗਿਆ ਹੈ। ਡਬਲਯੂ. ਐੱਚ. ਓ. ਨੇ ਇਨ੍ਹਾਂ ਸਾਰੇ ਕੋਰੋਨਾ ਵੈਰੀਅੰਟਸ ਨੂੰ ਵੀ. ਓ. ਸੀ. ਯਾਨੀ ਵੈਰੀਅੰਟਸ ਆਫ ਕਨਸਰਨ ਦੀ ਸ਼੍ਰੇਣੀ ’ਚ ਰੱਖਿਆ ਹੈ।

 

ਡੇਲਟਾ ਨੂੰ ਕੀਤਾ ਹੈ ਕਿ ਵੀ. ਓ. ਸੀ. ਦੇ ਰੂਪ ਵਿਚ ਸ਼੍ਰੇਣੀਬੱਧ
ਬੀ. ਓ. ਸੀ. ਕੋਰੋਨਾ ਵਾਇਰਸ ਦੇ ਉਹ ਸਟ੍ਰੇਨ ਹਨ ਜਿਨ੍ਹਾਂ ਇਨਫੈਕਸ਼ਨ ਅਤੇ ਖਤਰਨਾਕ ਮਿਊਟੇਸ਼ਨ ਕਾਰਨ ਬਹੁਤ ਸਾਰੇ ਲਾਰੇ ਬੀਮਾਰ ਹੋਏ ਹਨ। ਕਲੀਨਿਕਲ ਡਿਜੀਜ ਪ੍ਰੇਜੈਂਟੇਸ਼ਨ ’ਚ ਬਦਲਾਅ ਅਤੇ ਵਾਯਰੂਲੈਂਸ ’ਚ ਲਗਾਤਾਰ ਵਾਧਾ ਵੀ ਇਸਦੀ ਪਛਾਣ ਹੈ। ਇਹ ਅਜਿਹੇ ਵਾਇਰਸ ਹਨ ਜਿਨ੍ਹਾਂ ਤੋਂ ਜਾਂਚ, ਵੈਕਸੀਨ, ਇਲਾਜ ਦੇ ਤਰੀਕਿਆਂ, ਸਮਾਜਿਕ ਅਤੇ ਜਨਤਕ ਸਿਹਤ ਪ੍ਰਣਾਲੀ ’ਤੇ ਬਹੁਤ ਅਸਰ ਪੈਂਦਾ ਹੈ। ਇਨ੍ਹਾਂ ਕਾਰਨ ਕੋਰੋਨਾ ਰੋਕੂ ਤਿਆਰੀਆਂ ’ਚ ਸਮੱਸਿਆ ਆਉਂਦੀ ਹੈ। ਵਿਸ਼ਵ ਸਿਹਤ ਸੰਗਠਨ ਨੇ ਡੇਲਟਾ ਨੂੰ ਇਕ ਤਰ੍ਹਾਂ ਨਾਲ ਵੀ. ਓ. ਸੀ. ਦੇ ਰੂਪ ਵਿਚ ਸ਼੍ਰੇਣੀਬੱਧ ਕੀਤਾ ਹੈ। ਇਸਨੇ ਕਿਹਾ ਹੈ ਕਿ ਇਹ ਤੇਜ਼ੀ ਨਾਲ ਫੈਲਦਾ ਹੈ। ਇਸਦੀ ਵੱਧਦੀ ਹੋਈ ਗਿਣਤੀ ਕਾਰਨ ਇਹ ਦੁਨੀਆ ਦੇ ਕਈ ਦੇਸ਼ਾਂ ’ਚ ਰਿਪੋਰਟ ਕੀਤਾ ਹੈ।

 

ਦੋ ਡੋਜ਼ ਲੈ ਚੁੱਕੇ ਲੋਕ ਵੀ ਆ ਜਾਂਦੇ ਹਨ ਡੇਲਟਾ ਦੀ ਲਪੇਟ ’ਚ
ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦੇ ਦੋ ਡੋਜ਼ ਲੱਗ ਚੁੱਕੇ ਹਨ, ਉਵ ਡੇਲਟਾ ਵੈਰੀਅੰਟ ਦੀ ਲਪੇਟ ’ਚ ਆ ਸਕਦੇ ਹਨ। ਡੇਲਟਾ ਵੈਰੀਅੰਟ ਫਿਲਹਾਲ ਯੂ. ਕੇ. ’ਚ ਸਭ ਤੋਂ ਖਤਰਨਾਕ ਕੋਰੋਨਾ ਵੈਰੀਅੰਟ ਬਣਕੇ ਸਾਹਮਣੇ ਆਇਆ ਹੈ। ਪਬਲਿਕ ਹੈਲਥ ਇੰਗਲੈਂਡ ਨੇ ਕੈਂਟ ਅਤੇ ਡੇਲਟਾ ਵੈਰੀਅੰਟ ਦੋਨੋਂ ’ਤੇ ਅਧਿਐਨ ਕੀਤਾ ਹੈ। ਜਿਸ ਤੋਂ ਬਾਅਦ ਵਿਗਿਆਨੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਵੈਕਸੀਨ ਦੇ ਦੋਨੋਂ ਡੋਜ਼ ਲੈਣ ਵਾਲੇ ਲੋਕਾਂ ’ਤੇ ਇਹ ਦੋਨੋਂ ਵੈਰੀਅੰਟ ਅਸਰ ਕਰ ਸਕਦੇ ਹਨ। ਇਸ ਮਾਮਲੇ ’ਚ ਡੇਲਟਾ ਵੈਰੀਅੰਟ ਜ਼ਿਆਦਾ ਖਤਰਨਾਕ ਹੈ। ਇਸ ਲਈ ਵੈਕਸੀਨ ਦੀ ਡੋਜੇਸ ਲੈਣ ਤੋਂ ਬਾਅਦ ਵੀ ਲੋਕਾਂ ਨੂੰ ਕੋਰੋਨਾ ਸਬੰਧੀ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ। ਦਿ ਲੈਂਸੇਟ ’ਚ ਛਪੀ ਇਕ ਇਕ ਸੋਧ ’ਚ ਕਿਹਾ ਗਿਆ ਹੈ ਕਿ ਫਾਈਜ਼ਰ-ਬਾਇਓਐਨਟੇਕ ਵੈਕਸੀਨ ਨਾਲ ਪੂਰੀ ਤਰ੍ਹਾਂ ਨਾਲ ਟੀਕਾ ਲਗਵਾਉਣ ਵਾਲੇ ਬਾਲਗਾਂ ’ਚ ਹੋਰ ਵੈਰੀਅੰਟ ਦੇ ਮੁਕਾਬਲੇ ਡੇਲਟਾ ਵੈਰੀਅੰਟ ਐਂਟੀਬਾਡੀ ਦੇ ਪੱਧਰ ਨੂੰ ਘੱਟ ਕਰਨ ’ਚ ਸਮਰੱਥ ਹੈ।

 

ਡੇਲਟਾ ਵੈਰੀਅੰਟ ਕਾਰਨ ਇੰਗਲੈਂਡ ’ਚ ਵਧ ਸਕਦੈ ਲਾਕਡਾਊਨ
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇੰਗਲੈਂਡ ’ਚ ਡੇਲਟਾ ਵੈਰੀਅੰਟ ਕਾਰਨ ਲਾਕਡਾਊਨ ’ਚ ਦਿੱਤੀ ਗਈ ਰਾਹਤ ਨੂੰ ਇਸ ਮਹੀਨੇ ਦੇ ਅਖੀਰ ਤੱਕ ਵਾਪਸ ਲਿਆ ਜਾ ਸਕਦਾ ਹੈ। ਕਿਉਂਕਿ ਅਜਿਹਾ ਸ਼ੱਕ ਹੈ ਕਿ ਡੇਲਟਾ ਵੈਰੀਅੰਟ ਕਾਰਨ ਉਥੇ ਕੋਰੋਨਾ ਇਨਫੈਕਸ਼ਨ ਦੀ ਤੀਸਰੀ ਲਹਿਰ ਆ ਸਕਦੀ ਹੈ। ਇਹ ਪੂਰੇ ਇੰਗਲੈਂਡ ਲਈ ਚਿੰਤਾ ਦੀ ਗੱਲ ਹੈ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਯੂ. ਕੇ. ਦੀ ਸਰਕਾਰ 21 ਜੂਨ ਤੋਂ ਲਾਕਡਾਊਨ ਲਈ ਚਿੰਤਾ ਦੀ ਗੱਲ ਹੈ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਯੂ. ਕੇ. ਦੀ ਸਰਕਾਰ 21 ਜੂਨ ਤੋਂ ਲਾਕਡਾਊਨ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ, ਪਰ ਡੇਲਟਾ ਵੈਰੀਅੰਟ ਸਮੇਤ ਹੋਰ ਕੋਰੋਨਾ ਵੈਰੀਅੰਟਸ ਇਸ ’ਤੇ ਪਾਣੀ ਫੇਰ ਸਕਦੇ ਹਨ। ਮੈਟ ਹੈਨਕਾਕ ਨੇ ਕਿਹਾ ਕਿ ਹੋ ਸਕਦਾ ਹੈ ਕਿ ਸਾਨੂੰ ਕੁਝ ਦਿਨ ਅਤੇ ਪਾਬੰਦੀ ਲਗਾ ਕੇ ਰੱਖਣੀ ਪਵੇ। ਕਿਉਂਕਿ ਇਹ ਵੈਰੀਅੰਟ ਬੇਹੱਦ ਇਨਫੈਕਟਿਡ ਅਤੇ ਖਤਰਨਾਕ ਹੈ।

 

ਯੂ. ਕੇ. ’ਚ ਹੋ ਚੁੱਕੈ ਅੱਧੀ ਤੋਂ ਜ਼ਿਆਦਾ ਆਬਾਦੀ ਦਾ ਵੈਕਸੀਨੇਸ਼ਨ
ਯੂ. ਕੇ. ਦੇ ਸਿਹਤ ਮੰਤਰੀ ਮੈਟ ਨੇ ਦੱਸਿਆ ਕਿ ਵੈਕਸੀਨ ਦੇ ਦੋ ਡੋਜ਼ ਤੋਂ ਬਾਅਦ ਡੇਲਟਾ ਇਨਫੈਕਟਿਡ ਕਰ ਸਕਦਾ ਹੈ, ਪਰ ਉਸਦੀ ਸਮਰੱਥਾ ਘੱਟ ਹੋਵੇਗੀ। ਇਸ ਲਈ ਜ਼ਰੂਰੀ ਹੈ ਕਿ ਜੇਕਰ ਕੋਈ ਵੈਕਸੀਨੇਸ਼ਨ ਤੋਂ ਬਾਅਦ ਵੀ ਡੇਲਟਾ ਵੈਰੀਅੰਟ ਨਾਲ ਇਨਫੈਕਟਿਡ ਹੁੰਦਾ ਹੈ ਤਾਂ ਤੁਰੰਤ ਉਸਨੂੰ ਸਹੀ ਇਲਾਜ ਲਈ ਲਿਜਾਇਆ ਜਾਵੇ। ਯੂ. ਕੇ. ਨੇ ਹੁਣ ਤੱਕ 2.70 ਕਰੋੜ ਲੋਕਾਂ ਨੂੰ ਕੋਰੋਨਾ ਵੈਕਸੀਨ ਦੇ ਦੋਨੋਂ ਡੋਜ਼ ਦੇ ਦਿੱਤੇ ਹਨ। ਉਨ੍ਹਾਂ ਦੇ ਦੇਸ਼ ਦੀ ਆਬਾਦੀ 4 ਕਰੋੜ ’ਚ ਅੱਧੇ ਤੋਂ ਜ਼ਿਆਦਾ ਦਾ ਵੈਕਸੀਨੇਸ਼ਨ ਹੋ ਚੁੱਕਾ ਹੈ।