World

ਭਾਰਤ ‘ਚ ਸੋਨੇ ਦਾ ਭਾਅ ਕੁੜੀਆਂ ਦੀ ਜਨਮ ਦਰ ‘ਤੇ ਪਾਊਂਦੈ ਅਸਰ : ਬ੍ਰਿਟਿਸ਼ ਯੂਨੀਵਰਸਿਟੀ

ਲੰਡਨ — ਕਿਸੇ ਦੇਸ਼ ਵਿਚ ਸੋਨੇ ਦੇ ਭਾਅ ਅਤੇ ਇਨਸਾਨ ਦੀ ਜ਼ਿੰਦਗੀ ਦਾ ਆਪਸ ਵਿਚ ਕੋਈ ਸੰਬੰਧ ਹੋ ਸਕਦਾ ਹੈ ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ। ਇਸ ਬਾਰੇ ਵਿਚ ਬ੍ਰਿਟਿਸ਼ ਯੂਨੀਵਰਸਿਟੀ ਆਫ ਅਸੈਕਸ ਨੇ ਸ਼ੋਧ ਦੇ ਬਾਅਦ ਵੱਡਾ ਦਾਅਵਾ ਕੀਤਾ ਹੈ। ਸ਼ੋਧ ਮੁਤਾਬਕ ਜਦੋਂ ਸੋਨੇ ਦਾ ਭਾਅ ਵੱਧਦਾ ਹੈ ਉਦੋਂ ਭਾਰਤ ਵਿਚ ਕੁੜੀਆਂ ਦੇ ਜਨਮ ਲੈਣ ਜਾਂ ਜਨਮ ਲੈਣ ਦੇ ਬਾਅਦ ਉਨ੍ਹਾਂ ਦੇ ਬਚਣ ਦੀ ਦਰ ਘੱਟ ਹੋ ਜਾਂਦੀ ਹੈ। ਕੁੜੀਆਂ ਮਤਲਬ ਨਵਜੰਮੀ ਬੱਚੀ ਅਤੇ ਕੰਨਿਆ ਭਰੂਣ ਦੋਵੇਂ।

ਵਿਸ਼ਲੇਸ਼ਣ ਮੁਤਾਬਕ ਸੋਨੇ ਦੇ ਭਾਅ ਦਾ ਸਿੱਧਾ ਅਸਰ ਵਿਆਹ ਵਿਚ ਦਿੱਤੇ ਜਾਣ ਵਾਲੇ ਦਾਜ ‘ਤੇ ਪੈਂਦਾ ਹੈ। ਜਿਵੇਂ ਹੀ ਸੋਨੇ ਦਾ ਭਾਅ ਵੱਧਦਾ ਹੈ ਪਰਿਵਾਰ ਧੀਆਂ ਨੂੰ ਨਜ਼ਰ ਅੰਦਾਜ਼ ਕਰਨ ਲੱਗਦੇ ਹਨ ਜਾਂ ਫਿਰ ਉਨ੍ਹਾਂ ਨੂੰ ਭਰੂਣ ਵਿਚ ਹੀ ਮਾਰ ਦੇਣ ਜਿਹੇ ਅਪਰਾਧ ਕਰਨ ਲੱਗਦੇ ਹਨ। ਸ਼ੋਧ ਵਿਚ ਸ਼ਾਮਲ ਅਰਥਸ਼ਾਸਤਰ ਦੀ ਪ੍ਰਫੈਸਰ ਸੋਨੀਆ ਭਾਲੋਤਰਾ ਮੁਤਾਬਕ ਸਾਲ 1961 ਵਿਚ ਕਾਨੂੰਨੀ ਪਾਬੰਦੀ ਦੇ ਬਾਵਜੂਦ ਭਾਰਤ ਵਿਚ ਦਾਜ ਪ੍ਰਥਾ ਕਾਇਮ ਹੈ। ਸੋਨਾ ਮਹਿੰਗਾ ਹੋਣ ਨਾਲ ਬੇਟੀਆਂ ਦੇ ਖਾਣਪੀਣ, ਉਨ੍ਹਾਂ ਦੀ ਬੀਮਾਰੀ ਦੇ ਇਲਾਜ ਅਤੇ ਸਿੱਖਿਆ ‘ਤੇ ਖਰਚ ਘੱਟ ਕਰ ਦਿੱਤਾ ਜਾਂਦਾ ਹੈ।

ਸੋਨ ਦੇ ਭਾਅ ਵਧੇ ਤਾਂ ਵਧੀ ਮੁੰਡਿਆਂ ਦੀ ਗਿਣਤੀ
ਭਾਰਤ 90 ਫੀਸਦੀ ਸੋਨਾ ਦਰਾਮਦ ਕਰਦਾ ਹੈ। ਸਾਲ 1972 ਤੋਂ ਸਾਲ 2005 ਵਿਚਕਾਰ ਅੰਤਰਰਾਸ਼ਟਰੀ ਗੋਲਡ ਪ੍ਰਾਈਜ਼ ਅਤੇ ਜਨਮ ਦਰ ਦੀ ਸਟੱਡੀ ਤੋਂ ਪਤਾ ਚੱਲਦਾ ਹੈ ਕਿ ਜਦੋਂ ਸੋਨੇ ਦਾ ਭਾਅ ਵਧੇ ਉਦੋਂ ਕੰਨਿਆ ਭਰੂਣ ਅਤੇ ਨਵਜੰਮੀਆਂ ਬੱਚੀਆਂ ਦੇ ਜਿਉਂਦੇ ਬਚਣ ਦੀ ਦਰ ਮੁੰਡਿਆਂ ਨਾਲੋਂ ਘੱਟ ਰਹੀ। ਸੋਨੇ ਦੇ ਭਾਅ ਵਧਣ ‘ਤੇ ਮੁੰਡਿਆਂ ਦਾ ਸਰਵਾਈਵਲ ਰੇਟ ਮਤਲਬ ਬਚਣ ਦੀ ਦਰ ਵਧੀ ਹੋਈ ਮਿਲੀ।

ਇਹ ਜਾਣਕਾਰੀ ਦਿੰਦੇ ਹਨ ਅੰਕੜੇ
– ਸਾਲ 1972 ਤੋਂ ਸਾਲ 1985 ਤੱਕ ਜਦੋਂ ਸੋਨੇ ਦੇ ਭਾਅ 6.3 ਫੀਸਦੀ ਵਧੇ। ਉਦੋਂ ਨਵਜੰਮੀਆਂ ਬੱਚੀਆਂ ਦੀ ਮੌਤ ਦਰ 6.4 ਫੀਸਦੀ ਵਧੀ।
– ਸਾਲ 1986 ਤੋਂ ਸਾਲ 2005 ਵਿਚਕਾਰ ਭਾਰਤ ਵਿਚ ਅਲਟਰਾਸਾਊਂਡ ਤਕਨਾਲੋਜੀ ਦੀ ਵਰਤੋਂ ਹੋਣ ਲੱਗੀ। ਸ਼ੁਰੂ ਵਿਚ ਲਿੰਗ ਪਰੀਖਣ ‘ਤੇ ਪਾਬੰਦੀ ਨਹੀਂ ਸੀ। ਅਜਿਹੇ ਵਿਚ ਲੋਕ ਧੀਆਂ ਨੂੰ ਗਰਭ ਵਿਚ ਹੀ ਮਾਰਨ ਲੱਗੇ। ਸਾਲ 1986 ਵਿਚ ਸੋਨੇ ਦਾ ਭਾਅ 2.6 ਫੀਸਦੀ ਵਧੇ ਪਰ ਧੀਆਂ ਦੇ ਜਨਮ ਲੈਣ ਦੀ ਸੰਭਾਵਨਾ 0.6 ਫੀਸਦੀ ਤੱਕ ਘੱਟ ਹੋ ਗਈ।
– ਸਾਲ 2013 ਤੋਂ ਸਾਲ 2015 ਤੱਕ 1000 ਮੁੰਡਿਆਂ ਦੇ ਮੁਕਾਬਲੇ 900 ਧੀਆਂ ਨੇ ਜਨਮ ਲਿਆ।
– ਐੱਨ.ਸੀ.ਆਰ.ਬੀ. ਦੇ ਅੰਕੜਿਆਂ ਮੁਤਾਬਕ ਸਾਲ 2015 ਵਿਚ 7434 ਔਰਤਾਂ ਦੀ ਮੌਤ ਹੋਈ ਮਤਲਬ ਹਰ ਦਿਨ 20 ਮੌਤਾਂ। ਇਸ ਦਾ ਵੱਡਾ ਕਾਰਨ ਦਾਜ ਦੀ ਜ਼ਿਆਦਾ ਮੰਗ ਹੋਣਾ ਹੈ।