India News

ਭਾਰਤ ਚ ਹੁਣ ਤੱਕ ਕੋਵਿਡ-19 ਟੀਕਿਆਂ ਦੀਆਂ 133 ਕਰੋੜ ਤੋਂ ਜ਼ਿਆਦਾ ਖੁਰਾਕਾਂ ਦਿੱਤੀਆਂ ਗਈਆਂ : ਸਰਕਾਰ

ਨਵੀਂ ਦਿੱਲੀ-ਦੇਸ਼ ਵਿਆਪੀ ਕੋਰੋਨਾ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਦੇਸ਼ ‘ਚ 133 ਕਰੋੜ ਤੋਂ ਜ਼ਿਆਦਾ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ‘ਚੋਂ ਕਰੀਬ 81 ਲੱਖ ਖੁਰਾਕਾਂ ਸ਼ਨੀਵਾਰ ਨੂੰ ਦਿੱਤਆਂ ਗਈਆਂ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲਾ ਨੇ ਦਿੱਤੀ।

 

ਮੰਤਰਾਲਾ ਨੇ ਦੱਸਿਆ ਕਿ ਇਕ ਦਿਨ ‘ਚ ਦਿੱਤੀਆਂ ਗਈਆਂ ਇਨ੍ਹਾਂ ਖੁਰਾਕਾਂ ਦੀ ਗਿਣਤੀ ‘ਚ ਹੋਰ ਵਾਧਾ ਹੋਣ ਦੀ ਉਮੀਦ ਹੈ ਕਿਉਂਕਿ ਅੰਤਿਮ ਅੰਕੜਿਆਂ ਦਾ ਡਾਟਾ ਦੇਰ ਰਾਤ ਤੱਕ ਇਕੱਠਾ ਹੋਵੇਗਾ। ਜ਼ਿਕਰਯੋਗ ਹੈ ਕਿ ਦੇਸ਼ ‘ਚ 16 ਜਨਵਰੀ ਤੋਂ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋਈ ਸੀ। ਭਾਰਤ ‘ਚ ਇਕ ਮਈ ਤੋਂ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਕੋਵਿਡ-19 ਟੀਕਾ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ।