India News

ਭਾਰਤ ਦੇ ਮੁਸਲਿਮ ਦੁਨੀਆ ’ਚ ਸਭ ਤੋਂ ਵੱਧ ਸੁਖੀ: RSS ਮੁਖੀ ਮੋਹਨ ਭਾਗਵਤ

ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਬੁੱਧੀਜੀਵੀਆਂ ਦੇ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਘ ਨੂੰ ਕਿਸੇ ਤੋਂ ਨਫ਼ਰਤ ਨਹੀਂ ਹੈ। ਆਰਐੱਸਐੱਸ ਦਾ ਮੰਤਵ ਭਾਰਤ ਵਿੱਚ ਤਬਦੀਲੀ ਲਿਆਉਣ ਲਈ ਸਿਰਫ਼ ਹਿੰਦੂਆਂ ਨੂੰ ਹੀ ਨਹੀਂ, ਸਗੋਂ ਵੱਖੋ–ਵੱਖਰੇ ਭਾਈਚਾਰਿਆਂ ਨੂੰ ਸੰਗਠਤ ਕਰਨਾ ਹੈ।
ਸ੍ਰੀ ਭਾਗਵਤ ਨੇ ਕਿਹਾ ਕਿ ਰਾਸ਼ਟਰਵਾਦ ਲੋਕਾਂ ਨੂੰ ਡਰਾਉਂਦਾ ਹੈ ਕਿਉਂਕਿ ਉਹ ਤੁਰੰਤ ਇਸ ਨੂੰ ਹਿਟਲਰ ਤੇ ਮੁਸੋਲਿਨੀ ਨਾਲ ਜੋੜ ਦਿੰਦੇ ਹਲ ਪਰ ਭਾਰਤ ਦਾ ਰਾਸ਼ਟਰਵਾਦ ਅਜਿਹਾ ਨਹੀਂ ਹੈ ਕਿਉਂਕਿ ਇਹ ਰਾਸ਼ਟਰ ਆਪਣੇ ਆਮ ਸਪਿਆਚਾਰ ਤੋਂ ਬਣਿਆ ਹੈ। ਉਨ੍ਹਾਂ ਕਿਹਾ ਕਿ ਸਹੀ ਤਰੀਕਾ ਇਹ ਹੈ ਕਿ ਅਜਿਹੇ ਵਧੀਆ ਇਨਸਾਨ ਤਿਆਰ ਕੀਤੇ ਜਾਦ, ਜੋ ਸਮਾਜ ਨੂੰ ਬਦਲਣ ਦੇ ਨਾਲ ਹੀ ਦੇਸ਼ ਦੀ ਕਾਇਆ–ਪਲਟ ਵਿੱਚ ਅਹਿਮ ਭੂਮਿਕਾ ਨਿਭਾ ਸਕਣ ਕਿਉਂਕਿ 130 ਕਰੋੜ ਲੋਕਾਂ ਦਾ ਇੱਕੋ ਵੇਲੇ ਬਦਲਣਾ ਸੰਭਵ ਨਹੀਂ ਹੈ।
ਭਾਰਤ ਦੀ ‘ਵਿਭਿੰਨਤਾ ’ਚ ਏਕਤਾ’ ਦੀ ਸ਼ਲਾਘਾ ਕਰਦਿਆਂ ਸ੍ਰੀ ਭਾਗਵਤ ਨੇ ਕਿਹਾ ਕਿ ਇਸ ਨਾਲ ਦੇਸ਼ ਇੱਕ ਡੋਰ ਵਿੱਚ ਬੱਝਾ ਹੋਇਆ ਹੈ। ਇੱਥੋਂ ਦੇ ਲੋਕ ਵੱਖੋ–ਵੱਖਰੇ ਸਭਿਆਚਾਰ, ਭਾਸ਼ਾ ਤੇ ਭੂਗੋਲਕ ਸਥਾਨਾਂ ਦੇ ਬਾਵਜੂਦ ਖ਼ੁਦ ਨੂੰ ਭਾਰਤੀ ਮੰਨਦੇ ਹਨ। ਇਸ ਅਦੁੱਤੀ ਅਹਿਸਾਸ ਕਾਰਨ ਮੁਸਲਿਮ, ਪਾਰਸੀ ਜਾਂ ਹੋਰ ਧਰਮਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਖ਼ੁਦ ਨੂੰ ਇੱਥੇ ਸੁਰੱਖਿਅਤ ਸਮਝਦੇ ਹਨ।
ਉਨ੍ਹਾਂ ਕਿਹਾ ਕਿ ਯਹੂਦੀ ਇੱਧਰ–ਉੱਧਰ ਘੁੰਮਦੇ ਫਿਰ ਰਹੇ ਸਨ। ਤਦ ਵੀ ਇਕੱਲਾ ਭਾਰਤ ਹੀ ਸੀ, ਜਿੱਥੇ ਉਨ੍ਹਾਂ ਨੂੰ ਪਨਾਹ ਮਿਲੀ। ਪਾਰਸੀ ਪੂਜਾ ਤੇ ਮੁਲ ਧਰਮ ਸਿਰਫ਼ ਭਾਰਤ ਵਿੱਚ ਸੁਰੱਖਿਅਤ ਹਨ। ਵਿਸ਼ਵ ਦੇ ਸਭ ਤੋਂ ਵੱਧ ਸੁਖੀ ਮੁਸਲਮਾਨ ਤੁਹਾਨੂੰ ਭਾਰਤ ਵਿੱਚ ਮਿਲਣਗੇ। ਅਜਿਹਾ ਕਿਉਂ ਹੈ? ਕਿਉਂਕਿ ਅਸੀਂ ਹਿੰਦੂ ਹਾਂ।
ਸ੍ਰੀ ਭਾਗਵਤ ਨੇ ਕਿਹਾ ਕਿ ਸਮਾਜ ਵਿੱਚ ਤਬਦੀਲੀ ਲਿਆਉਣੀ ਜ਼ਰੂਰੀ ਹੈ, ਤਾਂ ਜੋ ਦੇਸ਼ ਦੀ ਕਿਸਮਤ ਬਦਲੇ। ਇਸ ਲਈ ਅਜਿਹੇ ਲੋਕਾਂ ਨੂੰ ਤਿਆਰ ਕਰਨਾ ਹੋਵੇਗਾ, ਜਿਨ੍ਹਾਂ ਦਾ ਚਰਿੱਤਰ ਸਾਫ਼–ਸੁਥਰਾ ਹੋਵੇ; ਜੋ ਹਰੇਕ ਸੜਕ, ਪਿੰਡ ਤੇ ਸ਼ਿਹਿਰ ਵਿੱਚ ਯੋਗ ਅਗਵਾਈ ਦੇਣ ਦੀ ਸਮਰੱਥਾ ਰੱਖਣ। ਇਹ ਸਾਡੀ ਇੱਛਾ ਹੈ ਕਿ ਆਰਐੱਸਐੱਸ ਅਤੇ ਸਮਾਜ ਇੱਕ ਗਰੁੱਪ ਵਾਂਗ ਮਿਲ ਕੇ ਕੰਮ ਕਰਨ। ਇਸ ਦਾ ਸਿਹਰਾ ਵੀ ਸਮਾਜ ਨੂੰ ਹੀ ਦਿੱਤਾ ਜਾਵੇ। ਅਸੀਂ ਕੋਈ ਸਿਹਰਾ ਨਹੀਂ ਚਾਹੁੰਦੇ।