Entertainment

ਮਸ਼ਹੂਰ ਅਦਾਕਾਰਾ ਗੀਤਾ ਕਪੂਰ ਦਾ ਹੋਇਆ ਦਿਹਾਂਤ, ਆਖਰੀ ਸਮੇਂ ‘ਚ ਕਰ ਰਹੀ ਸੀ ਬੱਚਿਆਂ ਦੀ ਉਡੀਕ

ਮੁੰਬਈ — ਬਾਲੀਵੁੱਡ ਫਿਲਮ ‘ਪਾਕੀਜ਼ਾ’ ਫੇਮ ਅਦਾਕਾਰਾ ਗੀਤਾ ਕਪੂਰ ਦਾ ਸ਼ਨੀਵਾਰ ਸਵੇਰੇ 9 ਵਜੇ ਮੁੰਬਈ ਦੇ ਇਕ ਬਿਰਧ ਆਸ਼ਰਮ ‘ਚ ਦਿਹਾਂਤ ਹੋ ਗਿਆ। ਕਮਾਲ ਅਮਰੋਹੀ ਦੀ ਫਿਲਮ ‘ਪਾਕੀਜ਼ਾ’ ‘ਚ ਗੀਤਾ ਨੇ ਰਾਜ ਕੁਮਾਰ ਦੀ ਦੂਜੀ ਪਤਨੀ ਦਾ ਕਿਰਦਾਰ ਨਿਭਾਇਆ ਸੀ। ਨਿਰਮਾਤਾ ਅਸ਼ੋਕ ਪੰਡਿਤ ਨੇ ਗੀਤਾ ਦੇ ਦਿਹਾਂਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ।

ਅਸ਼ੋਕ ਨੇ ਆਪਣੇ ਟਵਿਟਰ ਹੈਂਡਲ ‘ਤੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ‘ਚ ਗੀਤਾ ਦਾ ਮ੍ਰਿਤਕ ਸਰੀਰ ਦਿਖ ਰਿਹਾ ਹੈ। ਅਸ਼ੋਕ ਨੇ ਆਪਣੇ ਟਵੀਟ ‘ਚ ਲਿਖਿਆ, ”ਮੈਂ 57 ਸਾਲਾ ਗੀਤਾ ਕਪੂਰ ਦੀ ਮ੍ਰਿਤਕ ਲਾਸ਼ ਕੋਲ੍ਹ ਖੜ੍ਹਾ ਹਾਂ, ਜਿਨ੍ਹਾਂ ਨੂੰ ਉਨ੍ਹਾਂ ਦੇ ਬੱਚੇ ਇਕ ਸਾਲ ਪਹਿਲਾਂ ਐੱਸ. ਆਰ. ਵੀ. ਹਸਪਤਾਲ ‘ਚ ਛੱਡ ਕੇ ਚੱਲ ਗਏ ਸਨ।

ਓਲਡ ਏਜ਼ ਹੋਮ ‘ਚ ਉਨ੍ਹਾਂ ਨੇ ਅੱਜ ਆਪਣਾ ਆਖਰੀ ਸਾਹ ਲਿਆ। ਅਸੀਂ ਉਨ੍ਹਾਂ ਦਾ ਖਿਆਲ ਰੱਖਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬੇਟੇ ਅਤੇ ਬੇਟੀ ਲਈ ਉਨ੍ਹਾਂ ਦਾ ਇੰਤਜ਼ਾਰ ਉਨ੍ਹਾਂ ਨੂੰ ਹਰ ਦਿਨ ਕਮਜ਼ੋਰ ਕਰਦਾ ਗਿਆ। ਅਸ਼ੋਕ ਨੇ ਆਪਣੇ ਦੂਜੇ ਟਵੀਟ ‘ਚ ਦੱਸਿਆ, ”ਉਨ੍ਹਾਂ ਦੇ ਸਰੀਰ ਨੂੰ ਵੀਲੇਪਾਰਲੇ ਦੇ ਕੂਪਰ ਹਸਪਤਾਲ ‘ਕ 2 ਦਿਨ ਤੱਕ ਰੱਖਿਆ ਜਾਵੇਗਾ। ਇਸੇ ਉਮੀਦ ‘ਚ ਕਿ ਘੱਟੋਂ-ਘੱਟ ਉਨ੍ਹਾਂ ਦੇ ਅੰਤਿਮ ਸੰਸਕਾਰ ‘ਤੇ ਉਨ੍ਹਾਂ ਦੇ ਬੱਚੇ ਆ ਜਾਣ।