World

ਮਹਾਰਾਣੀ ਐਲੀਜ਼ਾਬੇਥ ਦੇ ਪਤੀ ਪ੍ਰਿੰਸ ਫਿਲਿਪ ਦਾ ਹੋਇਆ ਦੇਹਾਂਤ

ਲੰਡਨ : ਯੂਕੇ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਪਤੀ ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਸੋਗ ਦੀ ਇਸ ਘੜੀ ਵਿਚ ਬ੍ਰਿਟੇਨ ਵਿਚ ਇਤਿਹਾਸਿਕ ਇਮਾਰਤਾਂ ਦੇ ਝੰਡੇ ਨੂੰ ਅੱਧਾ ਝੁਕਾ ਦਿੱਤਾ ਗਿਆ ਹੈ। ਲੰਡਨ ਸਥਿਤ ਬਕਿੰਘਮ ਪੈਲੇਸ ਨੇ ਇਹ ਜਾਣਕਾਰੀ ਦਿੱਤੀ। ਪ੍ਰਿੰਸ ਫਿਲਿਪ ਅਤੇ ਮਹਾਰਾਣੀ ਐਲੀਜ਼ਾਬੇਥ ਦਾ ਕਰੀਬ 73 ਸਾਲ ਦਾ ਸਾਥ ਰਿਹਾ। ਪ੍ਰਿੰਸ ਫਿਲਿਪ ਬੀਤੇ ਕੁਝ ਸਮੇਂ ਤੋਂ ਬੀਮਾਰ ਸਨ। ਪਿਛਲੇ ਮਹੀਨੇ ਹੀ ਉਹਨਾਂ ਦੇ ਦਿਲ ਸੰਬੰਧੀ ਬੀਮਾਰੀ ਦਾ ਇਲਾਜ ਹੋਇਆ ਸੀ, ਜਿਸ ਦੇ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। 

ਬੀਤੇ 16 ਮਾਰਚ ਨੂੰ ਮਿਲੀ ਸੀ ਛੁੱਟੀ
ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਪਤੀ ਪ੍ਰਿੰਸ ਫਿਲਿਪ ਕੋਰੋਨਾ ਪੀੜਤ ਹੋ ਗਏ ਸਨ। ਉਹਨਾਂ ਨੂੰ 16 ਫਰਵਰੀ ਲੰਡਨ ਦੇ ਨਿੱਜੀ ਕਿੰਗ ਐਡਵਰਡ ਸਪਤਮ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਬਾਅਦ ਵਿਚ ਉਹਨਾਂ ਨੂੰ ਸੈਂਟ ਬਾਰਥੋਲੋਮੇਵ ਦੇ ਦਿਲ ਰੋਗ ਮਾਹਰ ਦੇ ਵਿਸ਼ੇਸ਼ ਹਸਪਤਾਲ ਲਿਜਾਇਆ ਗਿਆ। ਫਿਰ ਉੱਥੋਂ ਵਾਪਸ ਕਿੰਗ ਐਡਵਰਡ ਹਸਪਤਾਲ ਲਿਆਂਦਾ ਗਿਆ ਸੀ।ਇਲਾਜ ਦੇ ਬਾਅਦ ਮੰਗਲਵਾਰ 16 ਮਾਰਚ ਨੂੰ ਲੰਡਨ ਦੇ ਹਸਪਤਾਲ ਤੋਂ ਉਹਨਾਂ ਨੂੰ ਛੁੱਟੀ ਮਿਲ ਗਈ ਸੀ। ਉਹਨਾਂ ਦੇ ਇਨਫੈਕਸ਼ਨ ਅਤੇ ਦਿਲ ਸੰਬੰਧੀ ਰੋਗ ਦਾ ਇਲਾਜ ਚੱਲ ਰਿਹਾ ਸੀ।