Punjab News

ਮੁਕਤਸਰ ਪੁਲਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਦਰ ਮਲੋਟ ਵਿਚ 22 ਅਕਤੂਬਰ 2020 ਨੂੰ ਦਰਜ ਕੀਤੇ ਇਕ ਮਾਮਲੇ ਦੇ ਸਬੰਧ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿਖੇ ਟਰਾਂਜ਼ਿਟ ਰਿਮਾਂਡ ‘ਤੇ ਲਿਆਂਦਾ ਜਾ ਰਿਹਾ ਹੈ । ਦੱਸ ਦੇਈਏ ਕਿ ਜ਼ਿਲ੍ਹੇ ਦੇ ਪਿੰਡ ਔਲਖ ਵਿਖੇ 22 ਅਕਤੂਬਰ 2020 ਨੂੰ ਰਣਜੀਤ ਸਿੰਘ ਰਾਣਾ ਵਾਸੀ ਸ੍ਰੀ ਮੁਕਤਸਰ ਸਾਹਿਬ ਆਪਣੀ ਪਤਨੀ ਰਾਜਬੀਰ ਕੌਰ ਨਾਲ ਕਾਰ ‘ਤੇ ਸਵਾਰ ਹੋ ਕੇ ਦਵਾਈ ਲੈਣ ਗਿਆ ਸੀ ।

ਇਸ ਦੌਰਾਨ ਉਸ ਦੀ ਕਾਰ ‘ਤੇ ਤਾਬੜਤੋੜ ਗੋਲ਼ੀਆਂ ਚਲਾਈਆਂ ਗਈਆਂ ਸਨ। ਜਿਸ ਸਬੰਧੀ ਪੁਲਸ ਵੱਲੋਂ ਉਸ ਸਮੇਂ 302 ਦਾ ਮਾਮਲਾ ਦਰਜ ਕੀਤਾ ਗਿਆ ਸੀ। ਦੱਸ ਦਈਏ ਕਿ ਰਣਜੀਤ ਸਿੰਘ ਰਾਣਾ ‘ਤੇ ਵੀ ਪਹਿਲਾਂ ਕਈ ਮਾਮਲੇ ਦਰਜ ਸਨ ਅਤੇ ਉਹ ਵੱਖ-ਵੱਖ ਗੈਂਗਸਟਰ ਗਤੀਵਿਧੀਆਂ ਵਿੱਚ ਕਥਿਤ ਤੌਰ ‘ਤੇ ਸ਼ਾਮਲ ਸੀ।  ਜ਼ਿਕਰਯੋਗ ਹੈ ਕਿ ਰਣਜੀਤ ਰਾਣਾ ਕਤਲ ਮਾਮਲੇ ਚ ਇਸ ਤੋਂ ਪਹਿਲਾਂ ਸੰਪਤ ਨਹਿਰਾ ਨੂੰ ਵੀ ਰਿਮਾਂਡ ‘ਤੇ ਲਿਆਂਦਾ ਗਿਆ ਸੀ। ਇਸ ਕਤਲ ‘ਚ ਰਣਜੀਤ ਸਿੰਘ ਰਾਣਾ ਦੇ 15 ਗੋਲ਼ੀਆਂ ਲੱਗੀਆ ਸਨ।