UK News Uncategorized

ਯੂਕੇ: ਛਾਪੇਮਾਰੀ ਦੌਰਾਨ ਘਰ ‘ਚੋਂ ਬਰਾਮਦ ਕੀਤੇ ਲੱਖਾਂ ਪੌਂਡ ਅਤੇ ਭੰਗ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਪੁਲਸ ਨੇ ਨਸ਼ਿਆਂ ਖਿਲਾਫ ਵਿੱਢੀ ਹੋਈ ਮੁਹਿੰਮ ਵਿੱਚ ਵੱਡੀ ਮਾਤਰਾ ‘ਚ ਨਕਦੀ ਜ਼ਬਤ ਕੀਤੀ ਹੈ। ਇਸ ਸਬੰਧੀ ਇੱਕ ਕਾਰਵਾਈ ਵਿੱਚ ਪੁਲਸ ਨੇ ਘਰ ਵਿੱਚ ਛਾਪੇਮਾਰੀ ਕਰਨ ਤੋਂ ਬਾਅਦ ਨਕਦੀ ਨਾਲ ਭਰਿਆ ਇੱਕ ਸੂਟਕੇਸ ਅਤੇ ਭਾਰੀ ਮਾਤਰਾ ਵਿੱਚ ਭੰਗ ਦੀ ਬਰਾਮਦੀ ਵੀ ਕੀਤੀ ਹੈ। 

ਪੁਲਸ ਨੇ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਇੰਗਲੈਂਡ ਦੇ ਹਿਯੂਟਨ ਵਿੱਚ ਛਾਪੇਮਾਰੀ ਦੌਰਾਨ ਇਹ ਸਫਲਤਾ ਪ੍ਰਾਪਤ ਕੀਤੀ। ਨਸ਼ਿਆਂ ਅਤੇ ਨਕਦੀ ਦੀ ਵੱਡੀ ਖੇਪ ਜਬਤ ਕਰਨ ਦੇ ਬਾਅਦ ਇਹਨਾਂ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ। ਪੁਲਸ ਨੇ ਇਸ ਮਾਮਲੇ ਵਿੱਚ ਇੱਕ 50 ਸਾਲਾਂ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਅਤੇ ਬਰਾਮਦ ਨਕਦੀ ਨੂੰ ਹਵਾਲਾ ਰਾਸ਼ੀ ਮੰਨਿਆ ਜਾ ਰਿਹਾ ਹੈ। ਇਹ ਵਿਅਕਤੀ ਪੁਲਸ ਦੀ ਹਿਰਾਸਤ ਵਿੱਚ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।