UK News

ਯੂਕੇ: ਫੁੱਟਬਾਲ ਖਿਡਾਰੀ ਮਾਰਕਸ ਰਸ਼ਫੋਰਡ ਦੇ ਸਨਮਾਨ ਅਤੇ ਨਸਲਵਾਦ ਦੇ ਵਿਰੋਧ ‘ਚ ਪ੍ਰਦਰਸ਼ਨ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਰੋ ਕੱਪ ਦੇ ਫਾਈਨਲ ਵਿੱਚ ਇਟਲੀ ਹੱਥੋਂ ਪੈਨਲਟੀ ਸ਼ੂਟਆਊਟ ਵਿੱਚ ਹਾਰ ਮਿਲਣ ਦੇ ਬਾਅਦ, ਪੈਨਲਟੀ ਗੋਲ ਕਰਨ ਤੋਂ ਖੁੰਝਣ ਵਾਲੇ ਕਾਲੇ ਮੂਲ ਦੇ ਖਿਡਾਰੀਆਂ ਨੂੰ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਿਆ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਟੀਮ ਦੇ ਬਲੈਕ ਖਿਡਾਰੀ ਮਾਰਕਸ ਰਸ਼ਫੋਰਡ ਦੀ ਸਾਊਥ ਮਾਨਚੈਸਟਰ ਦੇ ਵਿਦਿੰਗਟਨ ਸਥਿਤ ਇੱਕ ਕੰਧ ਉੱਪਰ ਬਣਾਈ ਗਈ ਤਸਵੀਰ ਨਾਲ ਛੇੜਛਾੜ ਕੀਤੀ ਗਈ। 

ਇਸ ਲਈ ਇਸ ਸਥਾਨ ‘ਤੇ ਸੈਂਕੜੇ ਲੋਕਾਂ ਵੱਲੋਂ ਇਕੱਠੇ ਹੋ ਕੇ ਇਸ ਤਸਵੀਰ ਨੂੰ ਦੁਬਾਰਾ ਪੇਂਟ ਕੀਤਾ ਅਤੇ ਪਿਆਰ ਭਰੇ ਸੰਦੇਸ਼ਾਂ ਨਾਲ ਇਸ ਨੂੰ ਢੱਕ ਕੇ ਸਨਮਾਨ ਦਿੱਤਾ। ਮਾਰਕਸ ਰਾਸ਼ਫੋਰਡ ਨੇ ਉਸਦੀ ਤਸਵੀਰ ਕੋਲ ਸੈਂਕੜੇ ਲੋਕਾਂ ਦੇ ਨਸਲਵਾਦ ਵਿਰੋਧੀ ਪ੍ਰਦਰਸ਼ਨ ਲਈ ਇਕੱਠੇ ਹੋਣ ‘ਤੇ ਧੰਨਵਾਦ ਕੀਤਾ। ਦੱਖਣੀ ਮਾਨਚੈਸਟਰ ਵਿੱਚ ਛੇੜਛਾੜ ਕੀਤੀ ਕਲਾਕ੍ਰਿਤੀ ਨੂੰ ਸ਼ੁਭਚਿੰਤਕਾਂ ਦੁਆਰਾ ਕਾਗਜ਼ ਦੇ ਦਿਲਾਂ, ਇੰਗਲੈਂਡ ਦੇ ਝੰਡੇ, ਫੁੱਲਾਂ ਅਤੇ ਕਵਿਤਾਵਾਂ ਨਾਲ ਕਵਰ ਕਰਕੇ ਪਿਆਰ ਅਤੇ ਏਕਤਾ ਦਾ ਪ੍ਰਤੀਕ ਬਣਾਇਆ।