UK News

ਯੂ.ਕੇ. : ਅਲਬਾਮਾ ’ਚ ਪੁਲਸ ਅਧਿਕਾਰੀਆਂ ’ਤੇ ਫਾਇਰਿੰਗ ਨਾਲ ਮਚੀ ਹਫੜਾ-ਦਫੜੀ, 4 ਪੁਲਸ ਅਧਿਕਾਰੀ ਜ਼ਖਮੀ

 

ਅਲਬਾਮਾ-ਅਲਬਾਮਾ ’ਚ ਇੱਕ ਸਰਚ ਵਾਰੰਟ ’ਤੇ ਕਾਰਵਾਈ ਕਰਨ ਗਏ ਪੁਲਸ ਅਧਿਕਾਰੀਆਂ ਉੱਪਰ ਗੋਲੀਬਾਰੀ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਬਰਮਿੰਘਮ (ਅਲਬਾਮਾ) ’ਚ ਇਸ ਗੋਲੀਬਾਰੀ ਦੌਰਾਨ 4 ਅਧਿਕਾਰੀ ਜ਼ਖਮੀ ਹੋ ਗਏ, ਜਦਕਿ ਜਵਾਬੀ ਕਾਰਵਾਈ ’ਚ ਹਮਲਾਵਰ ਦੀ ਵੀ ਮੌਤ ਹੋ ਗਈ। ਬਰਮਿੰਘਮ ਪੁਲਸ ਵਿਭਾਗ ਦੇ ਅਨੁਸਾਰ ਇਹ ਘਟਨਾ 18ਵੀਂ ਸਟ੍ਰੀਟ ਐੱਸ ਦੇ 1000 ਬਲਾਕ ਵਿਖੇ ਵਾਪਰੀ ਹੈ, ਜਿਥੇ ਅਧਿਕਾਰੀ ਉਸੇ ਦਿਨ ਪਹਿਲਾਂ ਹੋਈ ਕਿਸੇ ਹੋਰ ਗੋਲੀਬਾਰੀ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਅਧਿਕਾਰੀ ਇੱਕ ਇਮਾਰਤ ’ਚ ਸਰਚ ਵਾਰੰਟ ਦੀ ਕਾਰਵਾਈ ਕਰਨ ਜਾ ਰਹੇ ਸਨ, ਜਦੋਂ ਇੱਕ ਵਿਅਕਤੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।