UK News

ਯੂ. ਕੇ. : ਸ਼ਾਹੀ ਪਰਿਵਾਰ ਦੀ ਨੂੰਹ ਕੇਟ ਨੇ ਕੀਤਾ ਰਾਇਲ ਏਅਰ ਫੋਰਸ ਬੇਸ ਦਾ ਦੌਰਾ

ਗਲਾਸਗੋ/ਲੰਡਨ –ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਨੂੰਹ ਅਤੇ ਪ੍ਰਿੰਸ ਵਿਲੀਅਮ ਦੀ ਪਤਨੀ ਕੇਟ ਮਿਡਲਟਨ (ਡਚੇਸ ਆਫ ਕੈਂਬ੍ਰਿਜ) ਨੇ ਬੁੱਧਵਾਰ ਰਾਇਲ ਏਅਰ ਫੋਰਸ (ਆਰ. ਏ. ਐੱਫ.) ਬੇਸ ਦਾ ਦੌਰਾ ਕੀਤਾ, ਜਿਸ ਦੇ ਫੌਜੀ ਕਰਮਚਾਰੀਆਂ ਨੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ’ਚੋਂ ਲੋਕਾਂ ਨੂੰ ਕੱਢਣ ਲਈ ਸਹਾਇਤਾ ਕੀਤੀ ਸੀ। ਕੇਟ ਤਕਰੀਬਨ 2.15 ਵਜੇ ਮਹਾਰਾਣੀ ਦੇ ਸਿਕੋਰਸਕੀ ਐੱਸ-76 ਹੈਲੀਕਾਪਟਰ ’ਚ ਆਕਸਫੋਰਡਸ਼ਾਇਰ ਦੇ ਕੇਟ ਨੇ ਆਰ. ਏ. ਐੱਫ. ਬ੍ਰਿਜ ਨੌਰਟਨ ਬੇਸ ਦਾ ਦੌਰਾ ਕੀਤਾ ਅਤੇ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਅਫ਼ਗਾਨਿਸਤਾਨ ਨਿਕਾਸੀ ਲਈ ‘ਆਪਰੇਸ਼ਨ ਪਿਟਿੰਗ’ ਵਿੱਚ ਹਿੱਸਾ ਲਿਆ ਸੀ।

 

ਆਪਣੀ ਫੇਰੀ ਦੌਰਾਨ ਕੇਟ ਨੇ ਫੌਜੀਆਂ ਦੀ ਬਹਾਦਰੀ ਲਈ ਪ੍ਰਸ਼ੰਸਾ ਕੀਤੀ ਅਤੇ ਇਸ ਮਨੁੱਖਤਾਵਾਦੀ ਸਹਾਇਤਾ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਅਗਸਤ ਦੌਰਾਨ 15,000 ਤੋਂ ਵੱਧ ਲੋਕਾਂ ਨੂੰ ਕਾਬੁਲ ਤੋਂ ਬਾਹਰ ਕੱਢਿਆ ਸੀ। ਜ਼ਿਕਰਯੋਗ ਹੈ ਕਿ ਆਰ. ਏ. ਐੱਫ. ਬ੍ਰਿਜ ਨੌਰਟਨ ਬੇਸ ਨੇ ਅਫ਼ਗਾਨਿਸਤਾਨ ’ਚੋਂ ਕੱਢੇ ਗਏ ਤਕਰੀਬਨ 850 ਤੋਂ ਵੱਧ ਲੋਕਾਂ ਦਾ ਸਵਾਗਤ ਕੀਤਾ ਹੈ।