India News

ਰਿਕਾਰਡ ਟੀਕਾਕਰਨ, ਓਲੰਪਿਕ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਹਰ ਭਾਰਤੀ ਦਾ ਦਿਲ ਜਿੱਤ ਰਿਹੈ : ਨਰਿੰਦਰ ਮੋਦੀ

 

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਿਕਾਰਡ ਟੀਕਾਕਰਨ ਤੋਂ ਲੈ ਕੇ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਸੰਗ੍ਰਹਿ ਵਧਣ ਅਤੇ ਟੋਕੀਓ ਓਲੰਪਿਕ ‘ਚ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਘੂ ਅਤੇ ਮਹਿਲਾ ਤੇ ਪੁਰਸ਼ ਹਾਕੀ ‘ਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਘਟਨਾਵਾਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਮਨਾਏ ਜਾ ਰਹੇ ‘ਅੰਮ੍ਰਿਤ ਉਤਸਵ’ ਦੀ ਸ਼ੁਰੂਆਤ ਦੇ ਨਾਲ ਹੀ ਹਰ ਭਾਰਤੀ ਦਾ ਦਿਲ ਜਿੱਤ ਰਹੀਆਂ ਹਨ। ਪੀ.ਐੱਮ. ਮੋਦੀ ਨੇ ਟਵੀਟ ਕਰ ਕੇ ਕਿਹਾ,”ਅਗਸਤ ਮਹੀਨੇ ‘ਚ ਪ੍ਰਵੇਸ਼ ਅਤੇ ਅੰਮ੍ਰਿਤ ਉਤਸਵ ਦੀ ਸ਼ੁਰੂਆਤ ਦੇ ਨਾਲ ਹੀ ਅਸੀਂ ਕਈ ਸਾਰੀਆਂ ਅਜਿਹੀਆਂ ਘਟਨਾਵਾਂ ਦੇਖੀਆਂ ਜੋ ਹਰ ਭਾਰਤੀ ਦਾ ਦਿਲ ਜਿੱਤਣ ਵਾਲੀਆਂ ਹਨ। ਰਿਕਾਰਡ ਟੀਕਾਕਰਨ ਹੋਇਆ ਹੈ ਅਤੇ ਜੀ.ਐੱਸ.ਟੀ. ਸੰਗ੍ਰਹਿ ਵੀ ਵਧਿਆ ਹੈ ਜੋ ਆਰਥਿਕ ਗਤੀਵਿਧੀਆਂ ਦੇ ਮਜ਼ਬੂਤ ਹੋਣ ਵੱਲ ਸੰਕੇਤ ਕਰਦਾ ਹੈ।”

 

ਇਕ ਹੋਰ ਟਵੀਟ ‘ਚ ਉਨ੍ਹਾਂ ਕਿਹਾ,”ਪੀ.ਵੀ. ਸਿੰਧੂ ਨੇ ਨਾ ਸਿਰਫ਼ ਤਮਗਾ ਜਿੱਤਿਆ ਹੈ ਸਗੋਂ ਅਸੀਂ ਓਲੰਪਿਕ ਦੇ ਪੁਰਸ਼ ਅਤੇ ਮਹਿਲਾ ਹਾਕੀ ‘ਚ ਭਾਰਤੀ ਟੀਮ ਦੀ ਇਤਿਹਾਸਕ ਕੋਸ਼ਿਸ਼ ਵੀ ਦੇਖੀ।” ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ‘ਅੰਮ੍ਰਿਤ ਉਤਸਵ’ ਮੌਕੇ ਭਾਰਤ ਨੂੰ ਨਵੀਆਂ ਉੱਚਾਈਆਂ ‘ਤੇ ਪਹੁੰਚਾਉਣ ਲਈ 130 ਕਰੋੜ ਭਾਰਤੀ ਸਖ਼ਤ ਮਿਹਨਤ ਜਾਰੀ ਰੱਖਣਗੇ।” ਦੱਸਣਯੋਗ ਹੈ ਕਿ ਐਤਵਾਰ ਨੂੰ ਜੀ.ਐੱਸ.ਟੀ. ਸੰਗ੍ਰਹਿ ਜੁਲਾਈ ਮਹੀਨੇ 33 ਫੀਸਦੀ ਵੱਧ ਕੇ 1.16 ਕਰੋੜ ਰੁਪਏ ‘ਤੇ ਪਹੁੰਚ ਗਿਆ।