India News

ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਅਸਤੀਫਾ ਦਿੱਤਾ

ਨਵੀਂ ਦਿੱਲੀ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਉਰਜਿਤ ਪਟੇਲ ਨੇ ਨਿਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਮਗਰੋਂ ਉਰਜਿਤ ਪਟੇਲ ਨੇ ਕਿਹਾ ਕਿ ਵਿਅਕਤੀਗਤ ਕਾਰਨਾਂ ਦੇ ਚੱਲਦਿਆਂ ਮੈਂ ਵਰਤਮਾਨ ਅਹੁਦੇ (ਆਰਬੀਆਈ ਦੇ ਗਵਰਨਰ) ਤੋਂ ਤਤਕਾਲ ਪ੍ਰਭਾਵ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੱਕ ਭਾਰਤੀ ਰਿਜ਼ਰਵ ਬੈਂਕ ਦੇ ਵੱਖੋ ਵੱਖ ਅਹੁਦਿਆਂ ਤੇ ਕੰਮ ਕਰਨਾ ਮੇਰੇ ਲਈ ਸਤਿਕਾਰ ਵਾਲੀ ਗੱਲ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਉਰਜਿਤ ਪਟੇਲ ਦੇ ਅਸਤੀਫਾ ਦੇਣ ਤੇ ਟਵੀਟ ਕੀਤਾ ਹੈ। ਪੀਐਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ, ਡਾ. ਉਰਜਿਤ ਪਟੇਲ ਨਿਰਪੱਖ ਅਤੇ ਇਮਾਨਦਾਰੀ ਵਜੋਂ ਇੱਕ ਚੰਗੇ ਪੇਸ਼ੇਵਰ ਹਨ। ਉਹ ਡਿਪਟੀ ਗਵਰਨਰ ਅਤੇ ਗਵਰਨਰ ਦੇ ਤੌਰ ਤੇ ਲਗਭਗ 6 ਸਾਲਾਂ ਲਈ ਰਿਜ਼ਰਵ ਬੈਂਕ ਆਫ ਇੰਡੀਆ ਵਿੱਚ ਰਹੇ ਹਨ। ਉਨ੍ਹਾਂ ਨੇ ਆਪਣੇ ਪਿੱਛੇ ਇੱਕ ਮਹਾਨ ਵਿਰਾਸਤ ਛੱਡੀ ਹੈ। ਅਸੀਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਾਂਗੇ। ਡਾ. ਉਰਜਿਤ ਪਟੇਲ ਆਰਥਿਕ ਮੁੱਦਿਆਂ ਦੇ ਬਹੁਤ ਡੂੰਘੀ ਸਮਝ ਨਾਲ ਇਕ ਸਮਝਦਾਰ ਅਤੇ ਬਹੁਤ ਉੱਚੀ ਸਮਰੱਥਾ ਵਾਲੇ ਮੈਕਰੋ-ਆਰਥਿਕ ਮੁੱਦਿਆਂ ਦੇ ਅਰਥਸ਼ਾਸਤਰੀ ਹਨ। ਉਨ੍ਹਾਂ ਨੇ ਬੈਂਕਿੰਗ ਪ੍ਰਣਾਲੀ ਨੂੰ ਅਰਾਜਕਤਾ ਤੋਂ ਹਟਾਇਆ ਅਤੇ ਅਨੁਸ਼ਾਸਨ ਨੂੰ ਯਕੀਨੀ ਬਣਾਇਆ। ਉਨ੍ਹਾਂ ਦੀ ਲੀਡਰਸ਼ਿਪ ਹੇਠਾਂ ਆਰਬੀਆਈ ਨੇ ਵਿੱਤੀ ਸਥਿਰਤਾ ਹਾਸਲ ਕੀਤੀ।