India News Sports

ਰੁਪਿੰਦਰ ਦੇ ਦੋ ਗੋਲਾਂ ਦੀ ਬਦੌਲਤ ਭਾਰਤੀ ਹਾਕੀ ਟੀਮ ਦੀ ਜ਼ੋਰਦਾਰ ਵਾਪਸੀ, ਸਪੇਨ ਨੂੰ 3-0 ਨਾਲ ਹਰਾਇਆ

ਟੋਕੀਓ, 27 ਜੁਲਾਈ

 

ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਪੂਲ ਏ ਦੇ ਆਪਣੇ ਤੀਜੇ ਮੁਕਾਬਲੇ ਵਿਚ ਸਪੇਨ ਨੂੰ 3-0 ਨਾਲ ਹਰਾ ਕੇ ਜ਼ੋਰਦਾਰ ਵਾਪਸੀ ਕੀਤੀ ਹੈ। ਟੋਕੀਓ ਓਲੰਪਿਕ ਵਿਚ ਭਾਰਤ ਦੀ ਇਹ ਦੂਜੀ ਜਿੱਤ ਹੈ। ਭਾਰਤ ਨੇ ਆਪਣੇ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਨੂੰ 3-2 ਦੀ ਸਿ਼ਕਸਤ ਦਿੱਤੀ ਸੀ ਜਦੋਂਕਿ ਦੂਜੇ ਮੈਚ ਵਿਚ ਟੀਮ ਨੂੰ ਆਸਟਰੇਲੀਆ ਹੱਥੋਂ 1-7 ਦੀ ਨਮੋਸ਼ੀਜਨਕ ਹਾਰ ਝੱਲਣੀ ਪਈ ਸੀ। ਭਾਰਤ ਲਈ ਸਿਮਰਨਜੀਤ ਸਿੰਘ ਨੇ 14ਵੇਂ ਤੇ ਰੁਪਿੰਦਰਪਾਲ ਸਿੰਘ ਨੇ 15ਵੇਂ ਤੇ 51ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਆਪਣਾ ਚੌਥਾ ਮੈਚ ਅਰਜਨਟੀਨਾ ਖਿਲਾਫ਼29 ਜੁਲਾਈ ਨੂੰ ਖੇਡੇਗਾ। ਅੱਜ ਦੀ ਜਿੱਤ ਨਾਲ ਭਾਰਤ ਪੂਲ ਏ ਵਿਚ 6 ਅੰਕਾਂ ਨਾਲ ਆਸਟਰੇਲੀਆ ਮਗਰੋਂ ਦੂਜੇ ਸਥਾਨ ਉੱਤੇ ਪੁੱਜ ਗ‌ਿਆ ਹੈ।