World

ਲੰਡਨ : ਅਰਬਪਤੀ ਭਾਰਤੀ ਨੇ ਧੀ ਲਈ ਖਰੀਦੀ ਕਰੋੜਾਂ ਰੁਪਏ ਦੀ ਕੋਠੀ

ਲੰਡਨ— ਇਕ ਭਾਰਤੀ ਅਰਬਪਤੀ ਨੇ ਆਪਣੀ ਧੀ ਦੇ ਰਹਿਣ ਲਈ ਸਕਾਟਿਸ਼ ਦਿਹਾਤੀ ਇਲਾਕੇ ‘ਚ 20 ਲੱਖ ਪਾਊਂਡ ਦਾ ਇਕ ਆਲੀਸ਼ਾਨ ਬੰਗਲਾ ਖਰੀਦਿਆ ਹੈ। ਸ਼ਨੀਵਾਰ ਨੂੰ ਮੀਡੀਆ ‘ਚ ਆਈਆਂ ਖਬਰਾਂ ਮੁਤਾਬਕ ਅਰਬਪਤੀ ਦੀ ਧੀ ਜਲਦ ਹੀ ਸਕਾਟਲੈਂਡ ‘ਚ ਸੈਂਟ ਐਂਡਰਿਊ ਯੂਨੀਵਰਸਿਟੀ ‘ਚ ਆਪਣਾ ਕੋਰਸ ਸ਼ੁਰੂ ਕਰਨ ਵਾਲੀ ਹੈ। ‘ਦਿ ਟਾਈਮ’ ਦੀ ਖਬਰ ਮੁਤਾਬਕ ਕਦੇ ਪਹਿਲੇ ਵਿਸ਼ਵ ਯੁੱਧ ਦੇ ਫੀਲਡ ਮਾਰਸ਼ਲ ਰਹੇ ਅਰਲ ਹੇਗ ਤੇ ਉਨ੍ਹਾਂ ਦੇ ਪਰਿਵਾਰ ਦਾ ਘਰ ਰਿਹਾ ਇਡਨ ਮੇਂਸ਼ਨ ਦਾ ਨਿਰਮਾਣ 1860 ‘ਚ ਹੋਇਆ ਸੀ। ਹੁਣ ਇਹ ਆਪਣੇ ਭਾਰਤੀ ਮਾਲਿਕ ਦੇ ਸਵਾਗਤ ਲਈ ਤਿਆਰ ਹੈ।
8 ਕਮਰੇ ਵਾਲੇ ਇਸ ਵਿਕਟੋਰੀਆ ਮੇਂਸ਼ਨ ‘ਚ ਇਕ ਸਿਨੇਮਾ ਹਾਲ, ਸ਼ਰਾਬ ਦਾ ਕਮਰਾ, ਅਸਤਬਲ ਤੇ 5 ਏਕੜ ਜ਼ਮੀਨ ਹੈ। ਸੈਂਟ ਐਂਡ੍ਰਿਊਜ਼ ਯੂਨੀਵਰਸਿਟੀ ‘ਚ ਆਪਣੇ ਆਖਰੀ ਸਾਲ ਦੌਰਾਨ ਪ੍ਰਿੰਸ ਵਿਲੀਅਮ ਤੇ ਕੈਟ ਮਿਡਲਟਨ ਵੀ 2003 ‘ਚ ਇਸ ਨੂੰ ਆਪਣੇ ਸੰਭਾਵਿਤ ਸਕਾਟਿਸ਼ ਘਰ ਦੇ ਤੌਰ ‘ਤੇ ਦੇਖ ਰਹੇ ਸੀੰ। ਹਾਲਾਂਕਿ ਉਨ੍ਹਾਂ ਨੇ ਆਖਿਰ ‘ਚ ਨੇੜਲੇ ਸਟ੍ਰੇਥੀਟੀਰਮ ਅਸਟੇਟ ‘ਚ ਇਕ ਕਾਟੇਜ ਦਾ ਚੋਣ ਕੀਤਾ। ਇਸ ਜਾਇਦਾਦ ਦੀ ਮਾਰਕੀਟਿੰਗ ਕਰਨ ਵਾਲੀ ਏਜੰਸੀ ਸੈਵਿਲਸ ਦੇ ਇਕ ਬੁਲਾਰੇ ਨੇ ਅਖਬਰਾ ਨੂੰ ਦੱਸਿਆ ਕਿ, ”ਈਡਨ ਮੇਂਸ਼ਨ ਹੁਣ ਬਾਜ਼ਾਰ ‘ਚ ਨਹੀਂ ਹੈ। ਉਸ ਨੇ ਸੰਕੇਤ ਦਿੱਤਾ ਕਿ ਸੌਦੇ ਨੂੰ ਆਖਰੀ ਰੂਪ ਦਿੱਤਾ ਜਾ ਚੁੱਕਾ ਹੈ ਤੇ ਭਾਰਤੀ ਪਰਿਵਾਰ ਦਾ ਇਥੇ ਰਹਿਣ ਦਾ ਰਾਹ ਸਾਫ ਹੈ।