UK News

ਲੰਡਨ ’ਚ 70 ਸਾਲਾਂ ਤੋਂ ਬੰਦ ਇਸ ਟ੍ਰਾਮ ਸਟੇਸ਼ਨ ਨੂੰ ਮੁੜ ਜਾਵੇਗਾ ਖੋਲ੍ਹਿਆ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਸੈਂਟਰਲ ਲੰਡਨ ’ਚ ਆਵਾਜਾਈ ਲਈ ਵਰਤਿਆ ਜਾਣ ਵਾਲਾ ਇੱਕ ਟ੍ਰਾਮ ਸਟੇਸ਼ਨ ਦੁਬਾਰਾ ਖੋਲ੍ਹਿਆ ਜਾ ਰਿਹਾ ਹੈ। ਇਹ ਸਟੇਸ਼ਨ ਤਕਰੀਬਨ 70 ਸਾਲਾਂ ਤੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਰਿਪੋਰਟਾਂ ਅਨੁਸਾਰ ਇਹ ਜ਼ਮੀਨਦੋਜ਼ ਟ੍ਰਾਮ ਸਟੇਸ਼ਨ ਲੱਗਭਗ 70 ਸਾਲਾਂ ਬਾਅਦ ਲੋਕਾਂ ਲਈ ਦੁਬਾਰਾ ਖੋਲ੍ਹਣ ਲਈ ਤਿਆਰ ਹੈ। ਲੰਡਨ ਦਾ ਇਹ ਕਿੰਗਜ਼ਵੇ ਸਟੇਸ਼ਨ, ਹੋਲੋਬਨ ਖੇਤਰ ਵਿੱਚ ਲੋਕਾਂ ਲਈ ਆਵਾਜਾਈ ਵਾਸਤੇ ਖੋਲ੍ਹਿਆ ਜਾਵੇਗਾ ਅਤੇ ਯਾਤਰੀ ਇਸ ਦੇ ਪਲੇਟਫਾਰਮਾਂ ਅਤੇ ਹਾਲਜ਼ ਨੂੰ ਉਸੇ ਤਰ੍ਹਾਂ ਚੱਲਣ ਲਈ ਵਰਤੋਂ ਕਰਨਗੇ, ਜਿਵੇਂ ਕਿ 1952 ਵਿੱਚ ਬੰਦ ਹੋਣ ਤੋਂ ਪਹਿਲਾਂ ਹੁੰਦੀ ਸੀ। ਇਸ ਕਿੰਗਜ਼ਵੇ ਸਟੇਸ਼ਨ ਨੂੰ ਲੰਡਨ ਕਾਉਂਟੀ ਕੌਂਸਲ ਵੱਲੋਂ, ਹੋਲਬਰਨ ਅਤੇ ਐਲਡਵਿਚ ਖੇਤਰਾਂ ਵਿੱਚ ਝੁੱਗੀ-ਝੌਂਪੜੀ ਦੀ ਸਫਾਈ ਅਤੇ ਨਵੀਨੀਕਰਨ ਪ੍ਰੋਗਰਾਮ ਦੇ ਹਿੱਸੇ ਵਜੋਂ ਬਣਾਇਆ ਗਿਆ ਸੀ ਅਤੇ ਇਸ ਨੂੰ 1906 ਵਿੱਚ ਖੋਲ੍ਹਿਆ ਗਿਆ ਸੀ।