India News

ਸ਼ੋਪੀਆਂ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ 4 ਦਹਿਸ਼ਤਗਰਦ ਹਲਾਕ, ਜਵਾਨ ਜ਼ਖ਼ਮੀ

ਜੰਮੂ, 22 ਮਾਰਚ

ਸੁਰੱਖਿਆ ਬਲਾਂ ਨੇ ਸ਼ੋਪੀਆਂ ਵਿੱਚ ਅੱਜ ਤੜਕੇ ਇਕ ਮੁਕਾਬਲੇ ਵਿੱਚ 4 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਮੁਕਾਬਲੇ ਵਿੱਚ ਇਕ ਫੌਜੀ ਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ ਸ਼ੋਪੀਆਂ ਦੇ ਮਨਿਹਾਲ ਪਿੰਡ ਵਿੱਚ ਅੱਜ ਤੜਕੇ ਹੋਇਆ ਜਿਸ ਵਿੱਚ ਸੁਰੱਖਿਆ ਬਲਾਂ ਨੇ ਚਾਰ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਜ਼ਖ਼ਮੀ ਹੋਏ ਫੌਜੀ ਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਾਰੇ ਗਏ ਦਹਿਸ਼ਤਗਰਦਾਂ ਕੋਲੋਂ ਇਕ ਏ ਕੇ 47 ਰਾਫੀਫਲ ਅਤੇ 2 ਪਿਸਤੌਲਾਂ ਬਰਾਮਦ ਹੋਈਆਂ ਹਨ। ਤਿੰਨ ਦਹਿਸ਼ਤਗਰਦਾਂ ਦੀ ਪਛਾਣ ਆਮਿਰ ਸ਼ਫੀ ਮੀਰ ਉਰਫ ਅਬੂ ਕਾਸਿਮ, ਰਈਸ ਭੱਟ ਅਤੇ ਆਕਿਬ ਮਲਿਕ ਵਜੋਂ ਹੋਈ ਹੈ ਜਦੋਂ ਕਿ ਚੌਥੇ ਦਹਿਸ਼ਤਗਰਦ ਦੀ ਪਛਾਣ ਨਹੀਂ ਹੋ ਸਕੀ।