ਗਲਾਸਗੋ –ਸਕਾਟਲੈਂਡ ’ਚ ਆਉਣ ਵਾਲੇ ਯਾਤਰੀ ਯਾਤਰਾ ਸਬੰਧੀ ਕੋਰੋਨਾ ਨਿਯਮਾਂ ਤਹਿਤ ਪ੍ਰਾਈਵੇਟ ਕੰਪਨੀਆਂ ਦੇ ਕੋਰੋਨਾ ਟੈਸਟ ਦੀ ਵਰਤੋਂ ਕਰ ਸਕਣਗੇ। ਸਕਾਟਲੈਂਡ ਸਰਕਾਰ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਮਾਨਤਾ ਪ੍ਰਾਪਤ ਪ੍ਰਾਈਵੇਟ ਕੰਪਨੀਆਂ ਨੂੰ ਕੋਰੋਨਾ ਟੈਸਟ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਇਸ ਯੋਜਨਾ ਤਹਿਤ ਹਰੀ ਜਾਂ ਐਂਬਰ ਸੂਚੀ ਵਾਲੇ ਦੇਸ਼ਾਂ ਤੋਂ ਸਕਾਟਲੈਂਡ ਆਉਣ ਵਾਲੇ ਯਾਤਰੀ ਨਿੱਜੀ ਖੇਤਰ ਦੇ ਕੋਵਿਡ-19 ਟੈਸਟਾਂ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਸਕਾਟਲੈਂਡ ਦੇ ਯਾਤਰਾ ਸਬੰਧੀ ਨਿਯਮਾਂ ਅਨੁਸਾਰ ਯਾਤਰੀਆਂ ਨੂੰ ਯੂ. ਕੇ. ਸਰਕਾਰ ਦੇ ਬੁਕਿੰਗ ਪੋਰਟਲ ਰਾਹੀਂ ਐੱਨ. ਐੱਚ. ਐੱਸ. ਹੋਮ ਪੀ. ਸੀ. ਆਰ. ਟੈਸਟ ਬੁੱਕ ਕਰਨ ਦੀ ਲੋੜ ਹੁੰਦੀ ਹੈ। ਇਹ ਨਵੀਂ ਤਬਦੀਲੀ ਸਰਕਾਰ ਅਨੁਸਾਰ ਸਤੰਬਰ ਦੇ ਸ਼ੁਰੂ ਵਿੱਚ ਲਾਗੂ ਹੋ ਸਕਦੀ ਹੈ। ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ ਅਨੁਸਾਰ ਇਹ ਯੋਜਨਾ ਯਾਤਰੀਆਂ ਲਈ ਵਧੇਰੇ ਲਾਭ ਪ੍ਰਦਾਨ ਕਰੇਗੀ।
