UK News

ਸਕਾਟਲੈਂਡ: ਕੈਮੀਕਲ ਪਲਾਂਟ ਨੂੰ ਬੰਦ ਕਰਵਾਉਣ ਲਈ ਲਗਾਇਆ ਗਿਆ ਧਰਨਾ

 

ਇਸ ਸਬੰਧੀ ਮੁਹਿੰਮਕਾਰਾਂ ਦਾ ਕਹਿਣਾ ਹੈ ਕਿ ਪਲਾਂਟ ਨੂੰ ਫੌਸਿਲ ਫਿਊਲ ਤੋਂ ਦੂਰ ਤਬਦੀਲੀ ਦੇ ਨਾਲ ਬੰਦ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਬੰਦ ਹੋਣ ਨਾਲ ਪ੍ਰਭਾਵਿਤ ਕਾਮਿਆਂ ਨੂੰ ਹੋਰ ਨੌਕਰੀਆਂ ਪ੍ਰਦਾਨ ਕੀਤੀਆਂ ਜਾ ਸਕਣ। ਇਹ ਵਿਰੋਧ ਪਲਾਂਟ ਦੇ 140 ਮਿਲੀਅਨ ਪੌਂਡ ਨਾਲ  ਅਪਗ੍ਰੇਡ ਤੋਂ ਬਾਅਦ ਦੁਬਾਰਾ ਖੁੱਲ੍ਹਣ ਕਰਕੇ ਮੁਹਿੰਮਕਾਰਾਂ ਦੁਆਰਾ ਵਾਤਾਵਰਨ ਦੀ ਭਲਾਈ ਲਈ ਕੀਤਾ ਜਾ ਰਿਹਾ ਹੈ। ਇਸ ਵਿਰੋਧ ਪ੍ਰਦਰਸ਼ਨ ਵਿੱਚ ਭਾਗ ਲੈਣ ਵਾਲੇ ਕਲਾਈਮੇਟ ਕੈਂਪ ਸਕਾਟਲੈਂਡ ਦੇ ਮੈਂਬਰਾਂ ਅਨੁਸਾਰ ਵਿਰੋਧ ਅਤੇ ਅਸਹਿਮਤੀ, ਸ਼ਕਤੀ ਨੂੰ ਚੁਣੌਤੀ ਦੇਣ ਅਤੇ ਵਿਸ਼ਵ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਲਈ ਬਹੁਤ ਜ਼ਰੂਰੀ ਹੈ। ਜਦਕਿ ਫਾਈਫ ਈਥੀਲੀਨ ਪਲਾਂਟ (ਐਫ ਈ ਪੀ) ਦੇ ਅਧਿਕਾਰੀਆਂ ਅਨੁਸਾਰ ਮੌਸਮੋਰਾਨ ਪਲਾਂਟ ਸਕਾਟਲੈਂਡ ਦੀ ਊਰਜਾ ਸਪਲਾਈ ਦਾ ਅਨਿੱਖੜਵਾਂ ਹਿੱਸਾ ਹੈ, ਜੋ ਕਿ ਦੇਸ਼ ਭਰ ਵਿੱਚ ਭਾਈਚਾਰਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ