India News

ਸਾਬਕਾ CBI ਮੁਖੀ ਆਲੋਕ ਵਰਮਾ ਨੇ ਨੌਕਰੀ ਤੋਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ
ਸੀਬੀਆਈ ਦੇ ਸਾਬਕਾ ਡਾਇਰੈਕਟਰ ਆਲੋਕ ਵਰਮਾ ਨੇ ਸੀਬੀਆਈ ਮੁਖੀ ਦੇ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੇ ਇੱਕ ਦਿਨ ਬਾਅਦ ਆਪਣੀ ਨੌਕਰੀ ਤੋਂ ਅੱਜ ਅਸਤੀਫ਼ਾ ਦੇ ਦਿੱਤਾ ਹੈ। ਆਲੋਕ ਵਰਮਾਂ ਨੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਨਸਾਫ ਨੂੰ ਦਰੜਿਆ ਗਿਆ ਤੇ ਡਾਇਰੈਕਟਰ ਦੇ ਅਹੁਦੇ ਤੋਂ ਹਟਾਉਣ ਲਈ ਪੂਰੀ ਤੈਅਸ਼ੁਦਾ ਕਾਰਵਾਈ ਨੂੰ ਹੀ ਪੁੱਠਾ ਕਰ ਦਿੱਤਾ। ਇਸ ਤੋਂ ਪਹਿਲਾਂ ਆਲੋਕ ਵਰਮਾ ਨੂੰ ਵੀਰਵਾਰ ਨੂੰ ਪੀਐਮ ਮੋਦੀ, ਵਿਰੋਧੀ ਧੜੇ ਦੇ ਕਾਂਗਰਸੀ ਲੀਡਰ ਮਲਿਕਾਅਰਜੁਨ ਅਤੇ ਇੱਕ ਜੱਜ ਦੇ ਸਾਂਝੇ ਪੈਨਲ ਨੇ ਸੀਬੀਆਈ ਡਾਇਰੈਕਟਰ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਸੇੀ। ਜਿਸ ਤੋਂ ਬਾਅਦ ਆਲੋਕ ਵਰਮਾ ਦਾ ਟਰਾਂਸਫਰ ਕਰਕੇ ਉਨ੍ਹਾਂ ਨੂੰ ਡੀਜੀ, ਫ਼ਾਇਰ ਸਰਵਿਸਸ ਸਿਵਲ ਡਿਫੈਂਸ ਅਤੇ ਹੋਮ ਗਾਰਡ ਬਣਾਇਆ ਗਿਆ ਸੀ।
ਸ਼ੁੱਕਰਵਾਰ ਨੂੰ ਆਲੋਕ ਵਰਮਾ ਨੇ ਫ਼ਾਇਰ ਸਰਵਿਸਸ ਦੇ ਡੀਜੀ ਦਾ ਅਹੁਦਾ ਠੁਕਰਾਉ਼ਂਦਿਆਂ ਆਪਣੀ ਨੌਕਰੀ ਤੋਂ ਹੀ ਅਸਤੀਫਾ ਦੇ ਦਿੱਤਾ। ਇਸ ਤੋਂ ਪਹਿਲਾਂ ਵਰਮਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਟਰਾਂਸਫਰ ਉਨ੍ਹਾਂ ਦੇ ਵਿਰੋਧ ਚ ਰਹਿਣ ਵਾਲੇ ਇੱਕ ਵਿਅਕਤੀ ਵਲੋਂ ਲਗਾਏ ਗਏ ਝੂਠੇ, ਬੇਬੁਨਿਆਦ ਤੇ ਜਾਅਲੀ ਦੋਸ਼ਾਂ ਦੇ ਆਧਾਰ ਤੇ ਕੀਤਾ ਗਿਆ।
ਪੀਐਮ ਮੋਦੀ ਦੀ ਅਗਵਾਈ ਵਾਲੀ ਉੱਚ ਪੱਧਰੀ ਚੋਣ ਕਮੇਟੀ ਨੇ ਭ੍ਰਿਸ਼ਟਾਚਾਰ ਅਤੇ ਕਾਰਗੁਜ਼ਾਰੀ ਚ ਲਾਪਰਵਾਹੀ ਵਰਤਣ ਦੇ ਦੋਸ਼ਾਂ ਕਾਰਨ ਵੀਰਵਾਰ ਨੂੰ ਆਲੋਕ ਵਰਮਾ ਨੂੰ ਸੀਬੀਆਈ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਆਲੋਕ ਵਰਮਾ ਅਗਲੇ ਕੁਝ ਦਿਨਾਂ ਚ ਰਿਟਾਇਰ ਹੋਣ ਵਾਲੇ ਸਨ।