Punjab News

‘ਸਿਟ’ ਅੱਗੇ ਪੇਸ਼ ਹੋਣ ਮਗਰੋਂ ਵਾਪਸ ਪਰਤੇ ਢੱਡਰੀਆਂਵਾਲੇ

ਪਟਿਆਲਾ, 6 ਜੁਲਾਈ

 

ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਨਵੇਂ ਸਿਰੇ ਤੋਂ ਜਾਂਚ ਲਈ ਬਣਾਈ ‘ਸਿਟ’ ਵੱਲੋਂ ਅੱਜ ਇਥੇ ਸਿੱਖ ਪ੍ਰਚਾਰਕ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੋਂ ਸਥਾਨਕ ਸਰਕਟ ਹਾਊਸ ਵਿੱਚ ਪੁੱਛ-ਪੜਤਾਲ ਕੀਤੀ ਗਈ। ਜਾਂਚ ਟੀਮ ਵੱਲੋਂ ਢੱਡਰੀਆਂ ਵਾਲੇ ਦੇ ਬਿਆਨ ਦਰਜ ਕੀਤੇ ਗੲੇ। ਇਸ ਟੀਮ ਦੀ ਅਗਵਾਈ ਏਡੀਜੀਪੀ ਐਲ. ਕੇ. ਯਾਦਵ ਕਰ ਰਹੇ ਸਨ। ਟੀਮ ਨੇ ਸਵੇਰੇ ਸਾਢੇ ਗਿਆਰਾਂ ਵਜੇ ਤੋਂ ਤਿੰਨ ਵਜੇ ਤੱਕ ਪੁੱਛ ਪੜਤਾਲ ਕੀਤੀ। ਇਸ ਮਗਰੋਂ ਉਹ ਸੰਗਰੂਰ ਰੋਡ ਉਪਰ ਪੈਂਦੇ ਆਪਣੇ ਅਸਥਾਨ ’ਤੇ ਚਲੇ ਗਏ। ਇਸ ਦੌਰਾਨ ਉਨ੍ਹਾਂ ਦੇ ਨਾਲ ਜਗਸੀਰ ਸਿੰਘ ਸੀਰਾ ਸਮੇਤ ਜਥੇ ਦੇ ਕਈ ਹੋਰ ਮੈਂਬਰ ਤੇ ਆਗੂ ਮੌਜੂਦ ਸਨ। ਸੰਤ ਢੱਡਰੀਆਂਵਾਲੇ ਵੱਲੋਂ ਜਲਦੀ ਹੀ ਮੀਡੀਆ ਨਾਲ ਗੱਲਬਾਤ ਕੀਤੇ ਜਾਣ ਦੀ ਸੰਭਾਵਨਾ ਹੈ।