India News

ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਦਾ ਦਿਹਾਂਤ, ਮੋਦੀ ਨੇ ਪ੍ਰਗਟ ਕੀਤਾ ਦੁੱਖ

ਸੀਨੀਅਰ ਪੱਤਰਕਾਰ ਅਤੇ ਰਾਜਸਭਾ ਦੇ ਸੰਸਦ ਮੈਂਬਰ ਕੁਲਦੀਪ ਨਈਅਰ ਦਾ 95 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਤਬੀਅਤ ਖਰਾਬ ਚੱਲ ਰਹੀ ਸੀ, ਉਹ ਤਿੰਨ ਦਿਨਾਂ ਤੋਂ ਆਈ.ਸੀ.ਯੂ ‘ਚ ਭਰਤੀ ਸਨ। ਬੁੱਧਵਾਰ ਰਾਤੀ ਕਰੀਬ 12.30 ਵਜੇ ਨੈਯਰ ਨੇ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਪ੍ਰਗਟ ਕੀਤਾ ਹੈ।
ਪ੍ਰਧਾਨਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਨਈਅਰ ਸਾਡੇ ਸਮੇਂ ਦੇ ਮਹਾਨ ਬੁੱਧੀਜੀਵੀ ਸਨ। ਉਹ ਆਪਣੇ ਵਿਚਾਰਾਂ ਨੂੰ ਲੈ ਕੇ ਨਿਡਰ ਸਨ। ਉਨ੍ਹਾਂ ਨੇ ਕਈ ਦਹਾਕਿਆਂ ਤੱਕ ਕੰਮ ਕੀਤਾ। ਉਨ੍ਹਾਂ ਦੇ ਵਿਚਾਰ, ਸਮਾਜ ਸੇਵਾ, ਵਧੀਆ ਭਾਰਤ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਭਾਰਤ ਹਮੇਸ਼ਾ ਯਾਦ ਰੱਖੇਗਾ। ਮੈਂ ਕੁਲਦੀਪ ਨਈਅਰ ਦੇ ਦਿਹਾਂਤ ਤੋਂ ਦੁੱਖੀ ਹਾਂ।
ਨਈਅਰ ਦਾ ਜਨਮ 14 ਅਗਸਤ 1924 ਸਿਆਲਕੋਟ ਜੋ ਕਿ ਪਾਕਿਸਤਾਨ ਦਾ ਹਿੱਸਾ ਹੈ, ‘ਚ ਹੋਇਆ ਸੀ। ਉਨ੍ਹਾਂ ਨੇ ਅਮਰੀਕਾ ਤੋਂ ਪੱਤਰਕਾਰੀ ਦੀ ਡਿਗਰੀ ਲਈ ਸੀ। ਉਹ ਬਹੁਤ ਦਹਾਕਿਆਂ ਤੋਂ ਪੱਤਰਕਾਰੀ ਖੇਤਰ ‘ਚ ਸਰਗਰਮ ਸਨ। ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਸਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਉਰਦੂ ਪ੍ਰੈੱਸ ਰਿਪੋਰਟਰ ਕੀਤੀ ਸੀ। ਉਹ ਦਿੱਲੀ ਦੇ ਸਮਾਚਾਰ ਪੱਤਰ ਦਿ ਸਟੇਟਮੈਨ ਦੇ ਸੰਪਾਦਕ ਵੀ ਰਹਿ ਚੁੱਕੇ ਸਨ। ਐਮਰਜੈਂਸੀ ਦੌਰਾਨ ਕੁਲਦੀਪ ਨੈਯਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ।
ਨਈਅਰ 1996 ‘ਚ ਸੰਯੁਕਤ ਰਾਸ਼ਟਰ ਲਈ ਭਾਰਤ ਦੇ ਪ੍ਰਤੀਨਿਧੀਮੰਡਲ ਦੇ ਮੈਂਬਰ ਸਨ। 1990 ‘ਚ ਉਨ੍ਹਾਂ ਨੇ ਗੇਟ ਬ੍ਰਿਟੇਨ ‘ਚ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਅਗਸਤ 1997 ‘ਚ ਰਾਜਸਭਾ ‘ਚ ਨਾਮਕਰਨ ਕੀਤਾ ਗਿਆ ਸੀ। ਸੀਨੀਅਰ ਪੱਤਰਕਾਰ ਨੇ 14 ਭਾਸ਼ਾਵਾਂ ‘ਚ ਕਾਲਮ ਵੀ ਲਿਖੇ। 1985 ਤੋਂ ਉਨ੍ਹਾਂ ਵੱਲੋਂ ਲਿਖੇ ਗਏ ਸਿਨਿਡਕੇਟ ਕਾਲਮ ਵਿਸ਼ਵ ਦੇ 80 ਤੋਂ ਜ਼ਿਆਦਾ ਪੱਤਰ ਪ੍ਰਕਾਸ਼ਿਤ ਹੁੰਦੇ ਰਹੇ ਹਨ।