India News

ਸੁਸ਼ਮਾ ਦੀ ਪਾਕਿਸਤਾਨ ਨੂੰ ਦੋ ਟੁੱਕ- ਸਰੱਹਦ ‘ਤੇ ਉੱਠ ਰਹੇ ਹੋਣ ਜਨਾਜ਼ੇ ਤਾਂ ਗੱਲਬਾਤ ਚੰਗੀ ਨਹੀਂ ਲੱਗਦੀ

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਸੀਮਾ ‘ਤੇ ਜਨਾਜ਼ੇ ਉਠ ਰਹੇ ਹੋਣ ਤਾਂ ਗੱਲਬਾਤ ਚੰਗੀ ਨਹੀਂ ਲੱਗਦੀ। ਉਨ੍ਹਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਨਾਲ ਹਮੇਸ਼ਾ ਗੱਲਬਾਤ ਲਈ ਤਿਆਰ ਹਾਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਦੁਨੀਆਂ ਦੇ ਦੇਸ਼ਾਂ ਨਾਲ ਭਾਰਤ ਦੇ ਸੰਬੰਧ ਵਧੀਆ ਬਣਾਏ ਹਨ। ਇਹ ਗੱਲ ਵਿਦੇਸ਼ ਮੰਤਰੀ ਨੇ ਆਪਣੇ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਮੀਡੀਆ ਦੇ ਸਾਹਮਣੇ ਰੱਖਦੇ ਹੋਏ ਕਹੀ।

ਕੇਂਦਰ ‘ਚ ਨਰਿੰਦਰ ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਕਰਨ ‘ਤੇ ਕੇਂਦਰੀ ਮੰਤਰੀਆਂ ਵੱਲੋਂ ‘4 ਸਾਲ’ ਮੋਦੀ ਸਰਕਾਰ ਪ੍ਰੋਗਰਾਮ ਤਹਿਤ ਆਪਣੇ-ਆਪਣੇ ਵਿਭਾਗਾਂ ਦੀਆਂ ਪ੍ਰਾਪਤੀਆਂ ਨੂੰ ਜਨਤਾ ਦੇ ਸਾਹਮਣੇ ਰੱਖਿਆ ਜਾ ਰਿਹਾ ਹੈ। ਇਸੀ ਕ੍ਰਮ ‘ਚ ਸੋਮਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਕ ਪ੍ਰੋਗਰਾਮ ‘ਚ ਆਪਣੇ ਮੰਤਰਾਲੇ ਦੇ ਕੰਮਕਾਜ਼ਾਂ ਨੂੰ ਇਕ ਪੁਸਤਿਕਾ ਰਾਹੀਂ ਪੇਸ਼ ਕੀਤਾ। ਇਸ ਮੌਕੇ ‘ਤੇ ਵਿਦੇਸ਼ ਮੰਤਰਾਲੇ ‘ਚ ਰਾਜ ਮੰਤਰੀ ਵੀ.ਕੇ ਸਿੰਘ ਅਤੇ ਐਮ.ਜੇ ਅਕਬਰ ਵੀ ਮੌਜੂਦ ਸਨ।