UK News

ਸ. ਬਖਤਾਵਰ ਸਿੰਘ (ਤਾਰੀ) ਦਾ ਅੰਤਿਮ ਸੰਸਕਾਰ

ਪੰਜਾਬ ਤੋਂ ਬ੍ਰਤਾਨੀਆਂ ਵਿੱਚ ਆਕੇ ਵਸੇ ਸ. ਬਖਤਾਵਰ ਸਿੰਘ (ਤਾਰੀ) ਸ਼ੇਰੇ ਪੰਜਾਬ ਸੰਸਥਾ ਯੂਕੇ ਦੇ ਮੁਖੀ, ਜੋ ਪਿਛਲੇ ਦਿਨੀ ਅਕਾਲ ਪੁਰਖ ਵੱਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਅਕਾਲ ਪੁਰਖ ਦੇ ਹੁਕਮ ਅਨੁਸਾਰ ਆਪਣੀ ਸੰਸਾਰਕ ਜੀਵਨ ਯਾਤਰਾ ਸਮਾਪਤ ਕਰ ਗਏ ਸਨ। ਮਿਤੀ 8 ਫਰਵਰੀ 2022 ਦਿਨ ਮੰਗਲਵਾਰ ਨੂੰ ਉਨਾਂ੍ਹ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਹੇਠ ਲਿਖੇ ਅਨਸਾਰ ਹੋ ਰਿਹ ਹੈ:-

ਅੰਤਿਮ ਦਰਸ਼ਣ ਮਿਤੀ 8.2.22 ਬਾਅਦ ਦੁਪਹਿਰ 12.30 ਵਜੇ ਉਨਾਂ੍ਹ ਦੇ ਗ੍ਰਿਹ Fox Cover Cottage,Hall Lane, Lichfield WS14 0BE. ਵਿਖੇ।

ਅੰਤਿਮ ਸੰਸਕਾਰ 8.2.22 ਸ਼ਾਮ ਨੂੰ 2.30 ਵਜੇ Sandwell Crematorium, Newton Road, West Bromwich B71 3SX  ਵਿਖੇ ਹੋਵੇਗਾ। ਇਸ ਉਪ੍ਰੰਤ ਉਨਾਂ੍ਹ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦਾ ਭੋਗ ਸਿੰਘ ਸਭਾ ਗੁਰਦਵਾਰਾ, ਸਮਰਸੈੱਟ ਰੋਡ, ਹੈਂਦਜ਼ਬਰਥ ਵੁੱਡ , ਬ੍ਰਮਿੰਘਮ

B20 2JB  ਵਿਖੇ ਪਾਇਆ ਜਾਵੇਗਾ ਅਤੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਵੇਗੀ ਅਤੇ ਗੁਰੂ ਕੇ ਲੰਗਰ ਵਰਤਾਏ ਜਾਣਗੇ।

ਮਨ ਜਿੱਤ ਅਦਾਰਾ, ਧਨਵੰਤ ਸਿੰਘ ਬਾਹੜਾ, ਸੰਤੋਖ ਸਿੰਘ ਰੰਧਾਵਾ, ਰੇਸ਼ਮ ਸਿੰਘ ਰੱਤੂ,ਬਲਦੇਵ ਸਿੰਘ ਗਿੱਲ, ਸੁਖਵਿੰਦਰ ਸਿੰਘ ਗਿੱਲ, ਮੋਹਣ ਸਿੰਘ ਮਸਤਾਨਾ,ਸੰਤੋਖ ਸਿੰਘ ਨਾਹਲ,ਬਲਿਹਾਰ ਸਿੰਘ ਰਾਮੇਵਾਲ ਅਤੇ ਹੋਰ ਬਹੁਤ ਸਾਰੇ ਹਮਦਰਦੀਆਂ ਨਾਲ ਮਿਲਕੇ ਸ. ਬਖਤਾਵਰ ਸਿੰਘ ਤਾਰੀ ਦੇ ਸਮੂਹ ਪ੍ਰੀਵਾਰ ਨਾਲ ਹਮਦਰਦੀ ਪਰਗਟ ਕਰਦਾ ਹੋਇਆ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਉਹ ਵਿਛੱੜੀ ਰੂਹ ਨੂੰ ਸਵਰਗਾਂ ਵਿੱਚ ਨਿਵਾਸ ਦੇਵੇ ਅਤੇ ਸਮੂਹ ਸਬੰਧਿਤ ਪ੍ਰੀਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।