World

ਹਾਵਰਡ ਯੂਨੀਵਰਸਿਟੀ ਦੇ ਦਾਖਲਿਆਂ ‘ਚ ਨਸਲੀ ਭੇਦਭਾਵ ਦਾ ਦੋਸ਼, ਮੁਕੱਦਮਾ ਦਾਇਰ

ਵਾਸ਼ਿੰਗਟਨ — ਅਮਰੀਕਾ ਦੀ ਵੱਕਾਰੀ ਹਾਵਰਡ ਯੂਨੀਵਰਸਿਟੀ ਵਿਚ ਦਾਖਲਿਆਂ ਵਿਚ ਏਸ਼ੀਆਈ-ਅਮਰੀਕੀ ਵਿਦਿਆਰਥੀਆਂ ਦੇ ਨਾਲ ਨਸਲੀ ਭੇਦਭਾਵ ਕੀਤੇ ਜਾਣ ਦਾ ਮਾਮਲਾ ਦਾਇਰ ਕੀਤਾ ਗਿਆ ਹੈ। ਯੂਨੀਵਰਸਿਟੀ ਵਿਰੁੱਧ ਦਾਇਰ ਇਕ ਮੁਕੱਦਮੇ ਮੁਤਾਬਕ ਏਸ਼ੀਆਈ ਮੂਲ ਦੇ ਅਮਰੀਕੀ ਵਿਦਿਆਰਥੀਆਂ ਨੂੰ ‘ਸਕਾਰਾਤਮਕ ਸ਼ਖਸੀਅਤ’ ਜਿਹੇ ਪੈਮਾਨਿਆਂ ‘ਤੇ ਹੋਰ ਉਮੀਦਵਾਰਾਂ ਦੀ ਤੁਲਨਾ ਵਿਚ ਘੱਟ ਨੰਬਰ ਦਿੱਤੇ ਗਏ। ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ ‘ਸਟੂਡੈਂਟ ਫੌਰ ਫੇਅਰ ਐਡਮਿਸ਼ਨਸ’ ਨੇ ਏਸ਼ੀਆਈ ਬਿਨੈਕਾਰਾਂ ਦੇ ਨਾਲ ਭੇਦਭਾਵ ਨੂੰ ਲੈ ਕੇ ਯੂਨੀਵਰਸਿਟੀ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ।
‘ਸਟੂਡੈਂਟ ਫੌਰ ਫੇਅਰ ਐਡਮਿਸ਼ਨਸ’ ਨੇ ਸਾਲ 2000 ਤੋਂ ਸਾਲ 2015 ਵਿਚਕਾਰ ਨਾਮਜ਼ਦਗੀ ਲਈ ਕੀਤੇ ਗਏ 1,60,000 ਤੋਂ ਜ਼ਿਆਦਾ ਬਿਨੈਕਾਰਾਂ ਦੇ ਨਾਮਜ਼ਦਗੀ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਇਸ ਵਿਚ ਪਾਇਆ ਗਿਆ ਕਿ ਏਸ਼ੀਆਈ ਮੂਲ ਦੇ ਬਿਨੈਕਾਰਾਂ ਨੂੰ ਪਸੰਦ, ਸਾਹਸ, ਉਦਾਰਤਾ, ਸਮਾਜਿਕ ਸਥਿਤੀ ਆਦਿ ਜਿਹੀਆਂ ਸ਼ਖਸੀਅਤਾਂ ਨਾਲ ਜੁੜੇ ਪੈਮਾਨਿਆਂ ‘ਤੇ ਘੱਟ ਅੰਕ ਦਿੱਤੇ ਗਏ। ਸਮੂਹ ਨੇ ਕਿਹਾ ਕਿ ਏਸ਼ੀਆਈ ਮੂਲ ਦੇ ਅਮਰੀਕੀ ਬਿਨੈਕਾਰਾਂ ਨੇ ਕਿਸੇ ਹੋਰ ਨਸਲੀ ਬਿਨੈਕਾਰਾਂ ਦੀ ਤੁਲਨਾ ਵਿਚ ਜਾਂਚ, ਗਰੇਡ, ਵਾਧੂ ਗਤੀਵਿਧੀਆਂ ਆਦਿ ਜਿਹੇ ਪੈਮਾਨਿਆਂ ‘ਤੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਪਰ ਇਨ੍ਹਾਂ ਨੂੰ ਸ਼ਖਸੀਅਤ ਆਧਾਰਿਤ ਪੈਮਾਨਿਆਂ ‘ਤੇ ਘੱਟ ਅੰਕ ਦੇ ਕੇ ਇਨ੍ਹਾਂ ਦੀ ਨਾਮਜ਼ਦਗੀ ਮੁਸ਼ਕਲ ਬਣਾਈ ਗਈ। ਅਦਾਲਤ ਵਿਚ ਪੇਸ਼ ਦਸਤਾਵੇਜ਼ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਯੂਨੀਵਰਸਿਟੀ ਨੇ ਇਸ ਸੰਬੰਧ ਵਿਚ ਅੰਦਰੂਨੀ ਜਾਂਚ ਵੀ ਕੀਤੀ ਹੈ। ਪਰ ਉਸ ਨੇ ਇਸ ਨੂੰ ਨਾ ਤਾਂ ਜਨਤਕ ਕੀਤਾ ਅਤੇ ਨਾ ਹੀ ਇਸ ‘ਤੇ ਕਾਰਵਾਈ ਕੀਤੀ।